ਅਖੋਰਟ ਖਾਣ ਦੇ ਹਨ ਬੇਸ਼ੁਮਾਰ ਫ਼ਾਇਦੇ

ਮਾਡਰਨ ਲਾਈਫ਼ ਸਟਾਈਲ ਦੇ ਚਲਦਿਆਂ ਤਨਾਅ ਦੀ ਬੀਮਾਰੀ ਹੋਣੀ ਆਮ ਜਿਹੀ ਗੱਲ ਹੈ, ਅਤੇ ਡਿਪਰੈਸ਼ਨ ਬਹੁਤ ਹੀ ਖ਼ਤਰਨਾਕ ਬੀਮਾਰੀ ਹੈ। ਤਨਾਅ ਨੂੰ ਲੈ ਕੇ ਵੱਖ-ਵੱਖ ਥਾਵਾਂ ‘ਤੇ ਰੀਸਰਚ ਚੱਲ ਰਹੀ ਹੈ। ਇਸੇ ਸਿਲਸਿਲੇ ‘ਚ ਅਮਰੀਕਾ ‘ਚ ਕੀਤੀ ਗਈ ਇੱਕ ਰੀਸਰਚ ‘ਚ ਡਿਪ੍ਰੇਸ਼ਨ ਨੂੰ ਲੈ ਕੇ ਸੋਧ ਕੀਤਾ ਗਿਆ ਹੈ ਜਿਸ ‘ਚ ਦੱਸਿਆ ਗਿਆ ਹੈ ਕਿ ਤਨਾਅ ਨੂੰ ਖ਼ਤਮ ਕਰਨ ਲਈ ਅਖਰੋਟ ਕਾਫ਼ੀ ਫ਼ਾਇਦੇਮੰਦ ਸਾਬਿਤ ਹੁੰਦਾ ਹੈ।
ਦੱਸਣਯੋਗ ਹੈ ਕਿ ਠੰਡ ਦੇ ਮੌਸਮ ‘ਚ ਅਕਸਰ ਅਖਰੋਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਦਰਅਸਲ ਅਖਰੋਟ ਦੀ ਤਾਸੀਰ ਗਰਮ ਹੁੰਦੀ ਹੈ ਜਿਸ ਕਾਰਨ ਇਸ ਦੇ ਸੇਵਨ ਨਾਲ ਸਰਦੀ ਨਾਲ ਹੋਣ ਵਾਲੀ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਉਂਝ ਤਾਂ ਸਾਰੇ ਡਰਾਈ ਫ਼ਰੂਟਸ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ, ਪਰ ਅਸੀਂ ਤੁਹਾਨੂੰ ਇਨਸਾਨੀ ਦਿਮਾਗ਼ ਦੀ ਤਰ੍ਹਾਂ ਦਿਖਣ ਵਾਲੇ ਅਖਰੋਟ ਦੇ ਫ਼ਾਇਦਿਆਂ ਬਾਰੇ ਦੱਸ ਰਹੇ ਹਾਂ ਕਿ ਕਿਵੇਂ ਅਖਰੋਟ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ।
ਸ਼ਰੀਰ ‘ਚ ਵੱਧਦੀ ਹੈ ਊਰਜਾ
ਅਖਰੋਟ ਖਾਣ ਨਾਲ ਸ਼ਰੀਰ ‘ਚ ਊਰਜਾ ਵੱਧਦੀ ਹੈ। ਪ੍ਰਮੁੱਖ ਸੋਧ ਕਰਤਾ ਲੇਨੋਰ ਅਰਬ ਨੇ ਇੱਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਧਿਐਨ ‘ਚ ਸ਼ਾਮਿਲ ਕੀਤੇ ਗਏ ਛੇ ‘ਚੋਂ ਹਰ ਇੱਕ ਐਡਲਟ ਜੀਵਨ ਤਨਾਅ ਨਾਲ ਪੀੜਤ ਹੋਵੇਗਾ। ਕੈਲੇਫ਼ੋਰਨੀਆ ਯੂਨੀਵਰਸਿਟੀ ਦੇ ਸੋਧ ਕਰਤਾਵਾਂ ਨੇ ਅਖਰੋਟ ਖਾਣ ਵਾਲੇ ਲੋਕਾਂ ‘ਚ ਡਿਪਰੈਸ਼ਨ ਦਾ ਪੱਧਰ 26 ਫ਼ੀਸਦੀ ਘੱਟ ਪਾਇਆ ਜਦਕਿ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਖਾਣ ਵਾਲਿਆਂ ‘ਚ ਡਿਪਰੈਸ਼ਨ ਦਾ ਪੱਧਰ ਅੱਠ ਫ਼ੀਸਦੀ ਘੱਟ ਪਾਇਆ ਗਿਆ।
ਅਖਰੋਟ ਨੂੰ ਪਾਵਰ ਫ਼ੂਡ ਦਾ ਨਾਂ ਦਿੱਤਾ ਗਿਆ ਹੈ ਕਿਉਂਕਿ ਇਹ ਸਟੈਮਿਨਾ ਵਧਾਉਣ ‘ਚ ਮਦਦ ਕਰਦਾ ਹੈ। ਇਸ ਨੂੰ ਬ੍ਰੇਨ ਫ਼ੂਡ ਵੀ ਕਿਹਾ ਜਾਂਦਾ ਹੈ। ਇੱਕ ਅਮਰੀਕੀ ਸੰਸਥਾ ਦੀ ਰੀਸਰਚ ਅਨਸੁਾਰ ਅਖੋਰਟਾਂ ਵਿੱਚ ਵਾਇਟਾਮਿਨ ਈ, ਓਮੈਗਾ 3 ਫ਼ੈਟੀ ਐਸਿਡ, ਐਂਟੀਔਕਸੀਡੈਂਟਸ ਦਾ ਵਧੀਆ ਸਰੋਤ ਹੋਣ ਨਾਲ ਦਿਮਾਗ਼ ਨੂੰ ਰੋਜ਼ਾਨਾ ਊਰਜਾ ਮਿਲਦੀ ਹੈ।
ਤਨਾਅ ਤੋਂ ਬਚਣ ਲਈ ਖਾਣ-ਪੀਣ ‘ਚ ਬਦਲਾਅ ਕਰਨਾ ਚਾਹੀਦਾ ਹੈ। ਲੇਨੋਰ ਅਰਬ ਨੇ ਦੱਸਿਆ ਕਿ ਅਖਰੋਟ ‘ਤੇ ਸੋਧ ਪਹਿਲਾਂ ਦਿਲ ਦੇ ਰੋਗਾਂ ਦੇ ਸਬੰਧ ‘ਚ ਕੀਤਾ ਗਿਆ ਹੈ ਅਤੇ ਹੁਣ ਇਸ ਨੂੰ ਤਨਾਅ ਦੇ ਲੱਛਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਅਧਿਐਨ ‘ਚ 26 ਹਜ਼ਾਰ ਐਡਲਟਸ ਨੂੰ ਸ਼ਾਮਿਲ ਕੀਤਾ ਗਿਆ ਸੀ।
ਅਖਰੋਟਾਂ ‘ਚ ਮੌਜੂਦ ਤੱਤ ਸਾਡੀ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹਨ। ਇਸ ‘ਚ ਪਾਇਆ ਜਾਣ ਵਾਲਾ ਓਮੈਗਾ 3 ਦਿਲ ਨੂੰ ਸਿਹਤਮੰਦ ਰੱਖਦਾ ਹੈ। ਅਖਰੋਟਾਂ ‘ਚ ਮੈਗਨੀਜ਼ੀਅਮ, ਫ਼ਾਸਫ਼ੋਰਸ ਅਤੇ ਆਇਰਨ ਵੀ ਪਾਇਆ ਜਾਂਦਾ ਹੈ। ਅਖਰੋਟ ਦੀ ਭੁੰਨੀ ਹੋਈ ਗਿਰੀ ਸਰਦੀ ਨਾਲ ਉਤਪੱਤਨ ਹੋਣ ਵਾਲੀ ਖਾਂਸੀ ‘ਚ ਲਾਭਦਾਇਕ ਹੈ।