ਅਜਨਾਲਾ – ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੀ ਬੀ.ਓ.ਪੀ. ਸ਼ਾਹਪੁਰ ’ਤੇ ਬੀਤੀ ਰਾਤ ਕਰੀਬ 12.30 ਕੁ ਵਜੇ ਡਰੋਨ ਦੀ ਹਲਚਲ ਦਿਖਾਈ ਦਿੱਤੀ। ਡਰੋਨ ਦੀ ਹਲਚਲ ਵਿਖਾਈ ਦੇਣ ਤੋਂ ਬਾਅਦ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੀ 73 ਬਟਾਲੀਅਨ ਦੇ ਜਵਾਨਾਂ ਨੇ ਤੁਰੰਤ ਹਰੱਕਤ ਵਿਚ ਆਉਂਦੇ ਹੋਏ ਕਰੀਬ 11 ਰਾਊਂਡ ਫਾਇਰ ਕੀਤੇ। ਫਾਇਰਿੰਗ ਤੋਂ ਬਾਅਦ ਡਰੋਨ ਮੁੜ ਵਾਪਸ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ।
ਇਸ ਤੋਂ ਬਾਅਦ ਸਰਹੱਦ ’ਤੇ ਬੀ.ਐੱਸ.ਐੱਫ. ਦੇ ਜਵਾਨਾਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਲਗਾਤਾਰ ਸਰਚ ਕੀਤੀ ਜਾ ਰਹੀ ਹੈ। ਉਹ ਜਾਂਚ ਕਰ ਰਹੇ ਹਨ ਕਿ ਕਿਧਰੇ ਪਾਕਿਸਤਾਨ ਵਾਲੇ ਪਾਸੇ ਤੋਂ ਆਏ ਡਰੋਨ ਦੀ ਮਦਦ ਨਾਲ ਕੋਈ ਖੇਪ ਤਾਂ ਨਹੀਂ ਭਾਰਤ ਵਾਲੇ ਪਾਸੇ ਸੁੱਟੀ ਗਈ।















