ਪੁਣੇ : ਲਗਾਤਾਰ 19 ਟੈਸਟ ਮੈਚ ਜਿੱਤਣ ਵਾਲੀ ਟੀਮ ਇੰਡੀਆ ਦਾ ਮੁਕਾਬਲਾ ਕੱਲ੍ਹ ਤੋਂ ਆਸਟ੍ਰੇਲੀਆ ਨਾਲ ਹੋਣ ਜਾ ਰਿਹਾ ਹੈ| ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਪੁਣੇ ਵਿਚ ਖੇਡਿਆ ਜਾਵੇਗਾ| ਟੀਮ ਇੰਡੀਆ ਹਾਲ ਹੀ ਵਿਚ ਇੰਗਲੈਂਡ ਅਤੇ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਜਿੱਤ ਚੁੱਕੀ ਹੈ ਅਤੇ ਉਸ ਨੇ ਹੁਣ ਆਸਟ੍ਰੇਲੀਆ ਨੂੰ ਸਖਤ ਟੱਕਰ ਦੇਣ ਲਈ ਤਿਆਰੀਆਂ ਕਰ ਲਈਆਂ ਹਨ| ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਭਾਰਤ ਹੱਥੋਂ ਸਾਲ 2012-13 ਵਿਚ ਟੈਸਟ ਸੀਰੀਜ਼ 4-0 ਨਾਲ ਗਵਾਉਣੀ ਪਈ ਸੀ ਅਤੇ ਇਸ ਵਾਰ ਵੀ ਭਾਰਤੀ ਪਿੱਚਾਂ ਅੱਗੇ ਉਸ ਨੂੰ ਟੀਮ ਇੰਡੀਆ ਤੋਂ ਹਾਰ ਦਾ ਡਰ ਸਤਾ ਰਿਹਾ ਹੈ|
ਦੱਸਣਯੋਗ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੁਣ ਤੱਕ 90 ਟੈਸਟ ਮੈਚ ਖੇਡੇ ਗਏ, ਜਿਸ ਵਿਚ 24 ਭਾਰਤ ਨੇ ਅਤੇ 40 ਆਸਟ੍ਰੇਲੀਆ ਨੇ ਜਿੱਤੇ ਜਦੋਂ ਕਿ 25 ਮੈਚ ਡਰਾਅ ਰਹੇ|
ਦੁਨੀਆ ਦੀ ਨੰਬਰ ਇਕ ਟੈਸਟ ਟੀਮ ਹੈ ਭਾਰਤ : ਟੈਸਟ ਰੈਂਕਿੰਗ ਵਿਚ ਭਾਰਤ ਦੀ ਟੀਮ ਨੰਬਰ ਇਕ ਤੇ ਹੈ, ਜਦੋਂ ਕਿ ਆਸਟ੍ਰੇਲੀਆਈ ਟੀਮ ਨੰਬਰ ਦੋ ਉਤੇ| ਇਸ ਲਿਹਾਜ ਨਾਲ ਇਸ ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿਚ ਭਾਰਤ ਦਾ ਪਲੜਾ ਭਾਰੀ ਰਹਿਣ ਦੀ ਉਮੀਦ ਹੈ|















