ਭਾਰਤ ਅਤੇ ਕੀਨੀਆ ਵਿਚਾਲੇ 7 ਸਮਝੌਤੇ

11ਨਾਏਰੋਬੀ  : ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੀਨੀਆ ਦੌਰੇ ‘ਤੇ ਹਨ। ਇਸ ਮੌਕੇ ਅੱਜ ਪ੍ਰਧਾਨ ਮੰਤਰੀ ਨੇ ਕੀਨੀਆ ਨੂੰ 30 ਐਂਬੂਲੈਂਸਾਂ ਤੋਹਫ਼ੇ ਵਜੋਂ ਦਿੱਤੀਆਂ। ਪ੍ਰਧਾਨ ਮੰਤਰੀ ਦੇ ਇਸ ਦੌਰੇ ਦੌਰਾਨ ਭਾਰਤ ਅਤੇ ਕੀਨੀਆ ਵਿਚਾਲੇ ਸੱਤ ਸਮਝੌਤੇ ਹੋਏ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕੀਨੀਆ ਵਲੋਂ ਕੀਤੇ ਗਏ ਸ਼ਾਨਦਾਰ ਸਵਾਗਤ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕੀਨੀਆ ਸੰਭਾਨਾਵਾਂ ਦਾ ਦੇਸ਼ ਹੈ ਅਤੇ ਕੀਨੀਆ ਭਾਰਤ ਦਾ ਇਕ ਭਰੋਸੇਮੰਦ ਸਾਥੀ ਹੈ।