ਗੰਗਾ ਦੇ ਪਾਣੀ ਦਾ ਵੱਧਦਾ ਪੱਧਰ ਵਾਰਾਨਸੀ ਲਈ ਖਤਰਾ

Varanasi Ganga Aarati 04ਵਾਰਾਨਸੀ :ਸ਼ਨੀਵਾਰ ਨੂੰ ਵਾਰਾਨਸੀ ਵਿੱਚ ਅਚਾਨਕ ਹੀ ਗੰਗਾ ਦਾ ਪੱਧਰ ਤੇਜ਼ੀ ਨਾਲ ਵੱਧ ਗਿਆ। ਇਸ ਕਾਰਨ ਗੰਗਾ ਦਾ ਵਹਾਅ ਵੀ ਤੇਜ਼ ਗਿਆ। ਜਿਸ ਦੇ ਚੱਲਦੇ ਮਾਂ ਗੰਗਾ ਦੀ ਆਰਤੀ ਵਾਲੀ ਥਾਂ ਵਿੱਚ ਬਦਲਾਅ ਕਰਨਾ ਪਿਆ।ਰੋਜ਼ਾਨਾ ਹੋਣ ਵਾਲੀ ਮਾਂ ਗੰਗਾ ਦੀ ਸ਼ਾਮ ਦੀ ਆਰਤੀ ਆਪਣੇ ਤੈਅ ਸਥਾਨ ਤੋਂ ਲਗਭਗ ਅੱਠ-ਦੱਸ ਫੁੱਟ ਉੱਚੇ ਥਾਂ ਤੇ ਖੜੇ ਹੋ ਕੇ ਕੀਤੀ ਗਈ।ਵਾਰਾਨਸੀ ਵਿੱਚ ਗੰਗਾ ਦੇ ਪਾਣੀ ਦਾ ਪੱਥਰ ਇਨ੍ਹਾਂ ਵੱਧ ਗਿਆ ਹੈ ਕਿ ਇੱਕ ਘਾਟ ਤੋਂ ਦੂਜੇ ਘਾਟ ਨਾਲ ਸੰਪਰਕ ਵੀ ਟੁੱਟ ਗਿਆ ਹੈ। ਜਿੱਥੇ ਰੋਜ਼ਾਨਾ ਆਰਤੀ ਹੁੰਦੀ ਹੈ. ਉਹ ਪੂਰਾ ਖੇਤਰ ਪਾਣੀ ਵਿੱਚ ਡੁੱਬ ਗਿਆ ਹੈ।ਰੋਜ਼ਾਨਾ ਹੋਣ ਵਾਲੀ ਆਰਤੀ ਦੀ ਥਾਂ ਬਦਲ ਦਿੱਤੀ ਗਈ ਹੈ। ਘਾਟ ਤੇ ਬਣੇ ਛੋਟੇ-ਛੋਟੇ ਮੰਦਰ ਵੀ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ।
ਵਾਰਾਨਸੀ ਵਿੱਚ ਹਾਲੇ ਵੀ ਗੰਗਾ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਵਾਰਾਨਸੀ ਵਿੱਚ ਗੰਗਾ ਦੇ ਪਾਣੀ ਦਾ ਸਾਧਾਰਨ ਪੱਧਰ 66.599ਸੈਂਟੀਮੀਟਰ ਰਹਿੰਦਾ ਸੀ। ਇੱਥੇ ਗੰਗਾ 71.262 ਸੈਂਟੀਮੀਟਰ ਪਾਣੀ ਦੇ ਪੱਧਰ ਤੋਂ ਪਾਰ ਕਰ ਖ਼ਤਰੇ ਦੇ ਨਿਸ਼ਾਨ ਤੇ ਪਹੁੰਚ ਜਾਂਦੀ ਹੈ। ਵਾਰਾਨਸੀ ਵਿੱਚ 35 ਸਾਲ ਪਹਿਲਾਂ ਸਾਲ 1978 ਵਿੱਚ ਗੰਗਾ ਦੇ ਪਾਣੀ ਦਾ ਪੱਧਰ 73.901 ਸੈਂਟੀਮੀਟਰ ਤੱਕ ਪਹੁੰਚਿਆ ਸੀ। ਇਸ ਵਾਰ ਵੀ ਗੰਗਾ ਦੇ ਪਾਣੀ ਦਾ ਪੱਧਰ ਜਿਸ ਤਰ੍ਹਾਂ ਵੱਧ ਰਿਹਾ ਹੈ। ਉਹ ਖ਼ਤਰੇ ਦੀ ਘੰਟੀ ਹੈ।