ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸਮਾਜਿਕ ਆਗੂ ਤੀਸਤਾ ਸੀਤਲਵਾੜ ਦੇ ਫਰੀਜ਼ ਕੀਤੇ ਬੈਂਕ ਖਾਤਿਆਂ ਨੂੰ ਲੈ ਕੇ ਗੁਜਰਾਤ ਸਰਕਾਰ ਤੋਂ ਜਵਾਬ ਮੰਗਿਆ ਹੈ। ਮਾਮਲੇ ਦੀ ਸੁਣਵਾਈ ਦੌਰਾਨ ਕੋਰਟ ਨੇ ਸੋਮਵਾਰ ਨੂੰ ਤੀਸਤਾ ਸੀਤਲਵਾੜ ਤੋਂ ਗੁਜਰਾਤ ਸਰਕਾਰ ਨੂੰ ਪਟੀਸ਼ਨ ਦੀ ਕਾਪੀ ਸੌਂਪੇ ਜਾਣ ਨੂੰ ਕਿਹਾ। ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 17 ਅਗਸਤ ਤੈਅ ਕੀਤੀ ਹੈ। ਅਦਾਲਤ ਵਿੱਚ ਤੀਸਤਾ ਵੱਲੋਂ ਪੇਸ਼ ਵਕੀਲ ਕਪਿਲ ਸਿੱਬਲ ਨੇ ਕਿਹਾ ‘ਗੁਜਰਾਤ ਪੁਲੀਸ ਨੇ ਤੀਸਤਾ ਦੇ ਦੋ ਨਿਜੀ ਖਾਤਿਆਂ ਦੇ ਇਲਾਵਾ ਸਿਟੀਜਨ ਫਾਰ ਜਸਟਿਸ ਐਂਡ ਪੀਸ ਸੰਗਠਨ ਦਾ ਬੈਂਕ ਖਾਤਾ ਵੀ ਫਰੀਜ਼ ਕੀਤਾ ਹੈ ਜਦਕਿ ਅਰੋਪ ਸਬਰੰਗ ਟ੍ਰਸਟ ‘ਤੇ ਲਗੇ ਹਨ। ਸਬਰੰਗ ਦਾ ਖਾਤਾ ਵੀ ਫਰੀਜ਼ ਹੈ।’ ਇਸ ‘ਤੇ ਗੁਜਰਾਤ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਉਨਾਂ ਨੂੰ ਅਜੇ ਤੱਕ ਪਟੀਸ਼ਨ ਦੀ ਕਾਪੀ ਨਹੀਂ ਮਿਲੀ ਹੈ। ਗੌਰਤਲਬ ਹੈ ਕਿ ਤੀਸਤਾ ਸੀਤਲਵਾੜ ਤੇ ਉਨਾਂ ਦੇ ਪਤੀ ਜਾਵੇਦ ‘ਤੇ ਅਰੋਪ ਹੈ ਕਿ ਸਾਲ 2002 ਦੇ ਗੁਜਰਾਤ ਦੰਗਿਆ ਦੌਰਾਨ ਗੁਲਬਰਗ ਸੁਸਾਇਟੀ ਵਿੱਚ ਹੋਈ ਤਬਾਹੀ ਦੇ ਯਾਦ ਵਿੱਚ ਮਿਊਜ਼ਿਅਮ ਬਨਾਉਣ ਲਈ ਜੁਟਾਏ ਗਏ ਚੰਦੇ ਵਿੱਚ ਹੈਰਾਫੇਰੀ ਕੀਤੀ ਗਈ ਸੀ।















