ਹੂਸਟਨ : ਬੀਤੇ ਦਿਨੀਂ ਅਮਰੀਕਾ ਵਿਚ ਨਸਲੀ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਇੰਜੀਨੀਅਰ ਦੇ ਹੱਤਿਆ ਦੇ ਵਿਰੋਧ ਵਿਚ ਕੈਨਸਾਸ ਸ਼ਹਿਰ ਵਿਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਵਿਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ| ਦੱਸਣਯੋਗ ਹੈ ਕਿ ਇਕ ਸਾਬਕਾ ਜਲ ਸੈਨਿਕ ਨੇ ਹੈਦਰਾਬਾਦ ਦੇ ਅਮਰੀਕੀ ਇੰਜੀਨੀਅਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿਸ ਨਾ ਕੇਵਲ ਭਾਰਤ ਵਿਚ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਅਮਰੀਕਾ ਵਿਚ ਵੀ ਇਸ ਨਸਲਪ੍ਰਸਤੀ ਵਾਲੇ ਹਮਲੇ ਦੇ ਵਿਰੋਧ ਵਿਚ ਲੋਕ ਇਕਜੁੱਟ ਹੋ ਗਏ ਹਨ| ਹਮਲਾਵਰ ਨੇ ਭਾਰਤੀ ਇੰਜੀਨੀਅਰ ਸ੍ਰੀਨਿਵਾਸ ਉਤੇ ਗੋਲੀਆਂ ਚਲਾਉਣ ਤੋਂ ਬਾਅਦ ਕਿਹਾ ਸੀ ਕਿ ਮੇਰੇ ਦੇਸ਼ ਵਿਚੋਂ ਨਿਕਲ ਜਾਓ|
ਸ੍ਰੀਨਿਵਾਸ ਦੀ ਹੱਤਿਆ ਦੇ ਵਿਰੋਧ ਵਿਚ ਲੋਕਾਂ ਨੇ ਸ਼ਾਂਤੀ ਮਾਰਚ ਅਤੇ ਪ੍ਰਾਰਥਨਾ ਜਲੂਸ ਕੱਢਿਆ| ਇਨ੍ਹਾਂ ਲੋਕਾਂ ਨੇ ਹੱਥਾਂ ਵਿਚ ਬੈਨਰ ਫੜੇ ਹੋਏ ਸਨ, ਜਿਨ੍ਹਾਂ ਉਤੇ ਅਸੀਂ ਸ਼ਾਂਤੀ ਚਾਹੁੰਦੇ ਹਾਂ ਅਤੇ ਅਸੀਂ ਸ਼ਾਂਤੀ ਨੂੰ ਪਿਆਰ ਕਰਦੇ ਹਾਂ|















