
ਜਲੰਧਰ — ਕੈਪਟਨ ਸਰਕਾਰ ਵੱਲੋਂ ਦਲਿਤਾਂ ‘ਤੇ ਕੀਤੇ ਜਾ ਰਹੇ ਅੱਤਿਆਚਾਰ, ਦਲਿਤ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਅਤੇ ਬੀਤੇ ਦਿਨੀਂ ਜਲਾਲਾਬਾਦ ‘ਚ ਦਲਿਤ ਵਿਅਕਤੀ ਨੂੰ ਪਿਸ਼ਾਬ ਪਿਲਾਉਣ ਦੀ ਮੰਦਭਾਗੀ ਘਟਨਾ ਨਾਲ ਪੰਜਾਬ ਦੇ ਦਲਿਤ ਭਾਈਚਾਰੇ ‘ਚ ਰੋਸ ਦੀ ਲਹਿਰ ਹੈ। ਇਸ ਦਾ ਸਖ਼ਤ ਨੋਟਿਸ ਲੈਂਦੇ ਹੋਏ ਸੂਬਾ ਭਾਜਪਾ ਅਨੁਸੁਚਿਤ ਮੋਰਚੇ ਵੱਲੋਂ ‘ਦਲਿਤ ਇਨਸਾਫ ਯਾਤਰਾ’ ਦੀ ਅੱਜ ਜਲੰਧਰ ਤੋਂ ਕੱਢੀ ਜਾ ਰਹੀ ਹੈ, ਜੋਕਿ ਚੰਡੀਗੜ੍ਹ ਵਿਖੇ ਖ਼ਤਮ ਹੋਵੇਗੀ ਅਤੇ ਕੈਪਟਨ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
ਜਲੰਧਰ ‘ਚ ਭਾਜਪਾ ਵੱਲੋਂ ਕੱਢੀ ਜਾ ਰਹੀ ਦਲਿਤ ਇਨਸਾਫ਼ ਯਾਤਰਾ ਦੌਰਾਨ ਚੰਡੀਗੜ੍ਹ ਵੱਲ ਕੂਚ ਕਰਨ ਵੇਲੇ ਭਾਜਪਾ ਵਰਕਰਾਂ ਅਤੇ ਪੁਲਸ ਵਿਚਾਲੇ ਧੱਕਾ-ਮੁੱਕੀ ਹੋ ਗਈ। ਉਥੇ ਹੀ ਪੁਲਸ ਨੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਸਣੇ ਸੋਮ ਪ੍ਰਕਾਸ਼ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ। ਉਨ੍ਹਾਂ ਨੂੰ ਹਿਰਾਸਤ ‘ਚ ਲੈ ਕੇ ਸਰਕਿਟ ਹਾਊਸ ‘ਚ ਲਿਆਂਦਾ ਗਿਆ ਹੈ।
News Credit :jagbani(punjabkesari)















