ਢਾਕਾ : ਫੇਸਬੁੱਕ ‘ਤੇ ਇਸਲਾਮ ਪ੍ਰਤੀ ਅਪਮਾਨਜਨਕ ਟਿੱਪਣੀਆਂ ਪ੍ਰਦਰਸ਼ਿਤ ਕਰਨ ਦੇ ਵਿਰੋਧ ‘ਚ ਬੰਗਲਾਦੇਸ਼ ‘ਚ 15 ਮੰਦਰਾਂ ‘ਚ ਤੋੜਫੋੜ ਕੀਤੀ ਗਈ ਹੈ। ਇਸ ਨਾਲ ਮੁਸਲਿਮ ਬਹੁਲਤਾ ਵਾਲੇ ਦੇਸ਼ਾਂ ‘ਚ ਰਹਿਣ ਵਾਲੇ ਘੱਟ-ਗਿਣਤੀ ਤਬਕੇ ‘ਚ ਦਹਿਸ਼ਤ ਫੈਲ ਗਈ ਹੈ।
ਬ੍ਰਾਹਮਣਬਹਿਰੀਆ ਜਿਲ੍ਹੇ ਦੇ ਨਸੀਰਨਗਰ ‘ਚ ਐਤਵਾਰ ਨੂੰ ਮੰਦਰਾਂ ‘ਚ ਤੋੜਫੋੜ ਕੀਤੀ ਗਈ। ਪੁਲਸ ਅਤੇ ਅੱਖੀਂ ਵੇਖਣ ਵਾਲਿਆਂ ਅਨੁਸਾਰ, ਨਾਲ ਦੇ ਹਬੀਬਗੰਜ ਦੇ ਮਾਧਬਪੁਰ ‘ਚ ਵੀ ਦੋ ਮੰਦਰਾਂ ‘ਤੇ ਹਮਲਾ ਕੀਤਾ ਗਿਆ ਹੈ।
ਨਸੀਨਗਰ ਅਤੇ ਮਾਧਬਪੁਰ ਉੱਪ-ਜਿਲ੍ਹਾ ਹੈੱਡ-ਆਫਿਸਾਂ ‘ਚ ਰੈਪਿਡ ਐਕਸ਼ਨ ਬਟਾਲੀਅਨ, ਪੁਲਸ ਅਤੇ ਹਥਿਆਰਬੰਦ ਪੁਲਸ ਬਟਾਲੀਅਨ ਦੇ ਨਾਲ ਹੀ ਅਰਧ-ਸੈਨਿਕ ਬਲ ਗਾਰਡ ਵੀ ਤਾਇਨਾਤ ਕੀਤੇ ਗਏ ਹਨ। ਜਿਲ੍ਹੇ ਦੇ ਕਮਿਸ਼ਨਰ ਅਤੇ ਪੁਲਸ ਮੁਖੀ ਨੇ ਇਲਾਕੇ ਦਾ ਦੌਰਾ ਕੀਤਾ। ਸਥਾਨਕ ਘੱਟ-ਗਿਣਤੀ ਨੇਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਤਬਕੇ ‘ਚ ਦਹਿਸ਼ਤ ਫੈਲੀ ਹੋਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਰੀਪੁਰ ਯੂਨੀਅਨ ਪ੍ਰੀਸ਼ਦ ਅਧੀਨ ਆਉਣ ਵਾਲੇ ਪਿੰਡ ਹਰੀਨਬਰ੍ਹਾ ਦੇ ਰਾਸਰਾਜ ਦਾਸ ਦੀ ਫੇਸਬੁੱਕ ਪੋਸਟ ਤੋਂ ਬਾਅਦ ਨਸੀਰਗਰ ਘਟਨਾ ਹੋਈ। ਵੈਸੇ ਉਸ ਵਿਰੁੱਧ ਈਸ਼ਨੰਦਾ ਦਾ ਦੋਸ਼ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਸ਼ੁੱਕਰਵਾਰ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ।















