ਬ੍ਰਾਜ਼ੀਲ ਦੇ ਸਾਬਕਾ ਕੋਚ ‘ਤੇ ਯੁਵਾ ਜਿਮਨਾਸਟਾਂ ਨਾਲ ਜਿਣਸੀ ਸ਼ੋਸ਼ਣ ਦੇ ਦੋਸ਼

ਰੀਓ ਡੀ ਜਿਨੇਰੀਓ – ਬ੍ਰਾਜ਼ੀਲ ਦੇ ਇੱਕ ਸਾਬਕਾ ਕੋਚ ਨੂੰ ਯੁਵਾ ਜਿਮਨਾਸਟਾਂ ਨਾਲ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਹੇਠ ਕਲੱਬ ਨੇ ਅਹੁਦੇ ਤੋਂ ਹਟਾ ਦਿੱਤਾ ਹੈ। ਟੀ.ਵੀ. ਗਲੋਬਲ ਦੀ ਇੱਕ ਰਿਪੋਰਟ ਤੋਂ ਇੱਕ ਦਿਨ ਬਾਅਦ ਫ਼ਰਨਾਂਡੋ ਡੀ ਕਾਰਵਾਲੋ ਲੋਪੇਜ਼ ਨੂੰ ਉਨ੍ਹਾਂ ਦੇ ਕਲੱਬ MESC ਨੇ ਨੌਕਰੀ ਤੋਂ ਹਟਾ, ਜਿੱਥੇ ਉਹ 2 ਦਹਾਕਿਆਂ ਤੋਂ ਯੁਵਾ ਜਿਨਮਾਸਟਾਂ ਨੂੰ ਸਿਖਲਾਈ ਦੇ ਰਹੇ ਸਨ।
ਕਲੱਬ ਨੇ ਇੱਕ ਬਿਆਨ ‘ਚ ਕਿਹਾ ਕਿ ਪਹਿਲਾਂ ਦੋਸ਼ ਸਾਹਮਣੇ ਆਉਣ ਤੋਂ ਬਾਅਦ ਹੀ ਕੋਚ ਨੂੰ ਪ੍ਰਸ਼ਾਸਨਿਕ ਅਹੁਦੇ ‘ਤੇ ਤਬਦੀਲ ਕਰ ਦਿੱਤਾ ਗਿਆ ਸੀ। ਰੀਓ ਓਲੰਪਿਕਸ ਤੋਂ ਠੀਕ ਪਹਿਲਾਂ ਇੱਕ ਯੁਵਾ ਜਿਮਨਾਸਟ ਦੇ ਮਾਤਾ-ਪਿਤਾ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਉਸ ਨੂੰ ਰਾਸ਼ਟਰੀ ਟੀਮ ਦੇ ਸਟਾਫ਼ ਤੋਂ ਹਟਾ ਦਿੱਤਾ ਗਿਆ ਸੀ। ਉਸ ‘ਤੇ ਕਰੀਬ 42 ਜਿਮਨਾਸਟਾਂ ਨਾਲ ਜਿਣਸੀ ਸ਼ੋਸ਼ਣ ਦੇ ਦੋਸ਼ ਹਨ।