ਹਰਿੰਦਰ ਪੁਰਸ਼ ਤੇ ਮਾਰਿਨ ਮਹਿਲਾ ਹਾਕੀ ਟੀਮ ਦੇ ਕੋਚ

ਨਵੀਂ ਦਿੱਲੀ – ਇੱਕ ਹੈਰਾਨੀ ਭਰੇ ਫ਼ੈਸਲੇ ‘ਚ ਮਹਿਲਾ ਹਾਕੀ ਟੀਮ ਦੇ ਕੋਚ ਹਰਿੰਦਰ ਸਿੰਘ ਨੂੰ ਭਾਰਤੀ ਪੁਰਸ਼ ਟੀਮ ਦਾ ਮੁੱਖ ਕੋਚ ਬਣਾਇਆ ਜਦੋਕਿ ਪੁਰਸ਼ ਟੀਮ ਦੇ ਕੋਚ ਸ਼ੋਰਡ ਮਾਰਿਨ ਨੂੰ ਰਾਸ਼ਟਰਮੰਡਲ ਖੇਡਾਂ ‘ਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਫ਼ਿਰ ਮਹਿਲਾ ਟੀਮ ਦੀ ਬਾਗਡੋਰ ਸੌਂਪੀ ਗਈ ਹੈ। ਹਰਿੰਦਰ 2009 ਤੋਂ 2011 ਤਕ ਪਹਿਲਾਂ ਵੀ ਭਾਰਤੀ ਪੁਰਸ਼ ਟੀਮ ਦੇ ਕੋਚ ਰਹਿ ਚੁੱਕੇ ਹਨ। ਉਹ ਪਿਛਲੇ ਸਾਲ ਨਵੰਬਰ ਤੋਂ ਮਹਿਲਾ ਟੀਮ ਦੇ ਕੋਚ ਸਨ ਜਦੋਂਕਿ ਮਾਰਿਨ ਨੂੰ ਰੋਲੇਂਟ ਓਲਟਮੈਂਸ ਦੀ ਜਗ੍ਹਾ ਪੁਰਸ਼ ਟੀਮ ਦਾ ਕੋਚ ਬਣਾਇਆ ਗਿਆ ਸੀ।
ਹਰਿੰਦਰ ਦੇ ਮਾਰਗਦਰਸ਼ਨ ‘ਚ ਭਾਰਤੀ ਜੂਨੀਅਰ ਪੁਰਸ਼ ਟੀਮ ਨੇ 2016 ‘ਚ ਵਿਸ਼ਵ ਕੱਪ ਜਿੱਤਿਆ ੴૼ, ਅਤੇ ਮਹਿਲਾ ਟੀਮ ਗੋਲਡ ਕੋਸਟ ਰਾਸ਼ਟਰਮੰਡਲ ਖੇਡ ‘ਚ ਚੌਥੇ ਸਥਾਨ ‘ਤੇ ਰਹੀ। ਇਸ ਤੋਂ ઼ਨੂੰ੧ૻ੨ૻ, ਮਹਿਲਾ ਟੀਮ ਨੇ ਪਿਛਲੇ ਸਾਲ ਜਾਪਾਨ ‘ਚ ਨੌਵਾਂ ਮਹਿਲਾ ਏਸ਼ੀਆ ਕੱਪ ਖ਼ਿਤਾਬ ਜਿੱਤਿਆ ਸੀ। ਮਾਰਿਨ ਦੇ ਮਾਰਗਦਰਸ਼ਨ ‘ਚ ਪੁਰਸ਼ ਟੀਮ ਗੋਲਡ ਕੋਸਟ ‘ਤੇ ਤਮਗ਼ਾ ਜਿੱਤਣ ‘ਚ ਅਸਫ਼ਲ ਰਹੀ। ਰਾਸ਼ਟਰਮੰਡਲ ਖੇਡਾਂ ‘ਚ 2006 ਤੋਂ ਬਾਅਦ ਪਹਿਲੀ ਵਾਰ ਭਾਰਤੀ ਪੁਰਸ਼ ਹਾਕੀ ਟੀਮ ਤਮਗ਼ੇ ਤੋਂ ਬਿਨਾ ਪਰਤੀ ਹੈ।