ਸਾਊਥ ਤੋਂ ਲੈ ਕੇ ਬੌਲੀਵੁਡ ਤਕ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਪੁਸ਼ਪਾ ਫ਼ੇਮ ਅਦਾਕਾਰਾ ਅਤੇ ਨੈਸ਼ਨਲ ਕ੍ਰਸ਼ ਰਸ਼ਮਿਕਾ ਮੰਦਾਨਾ ਜਲਦ ਹੀ ਗੁੱਡ ਬਾਏ ਨਾਲ ਹਿੰਦੀ ਫ਼ਿਲਮ ਇੰਡਸਟਰੀ ‘ਚ ਆਪਣਾ ਡੈਬਿਊ ਕਰਨ ਜਾ ਰਹੀ ਹੈ। ਇਸ ਫ਼ਿਲਮ ‘ਚ ਰਸ਼ਮਿਕਾ ਬੌਲੀਵੁਡ ਦੇ ਸੁਪਰਸਟਾਰ ਅਮਿਤਾਭ ਬੱਚਨ ਨਾਲ ਨਜ਼ਰ ਆਉਣ ਵਾਲੀ ਹੈ।
ਦੱਸ ਦੇਈਏ ਕਿ ਰਸ਼ਮੀਕਾ ਮੰਡਾਨਾ ਦੇ ਹੱਥਾਂ ‘ਚ ਇੱਕ ਹੋਰ ਵੱਡਾ ਹਿੰਦੀ ਪ੍ਰੌਜੈਕਟ ਹੈ ਜਿਸ ‘ਚ ਉਹ ਅਦਾਕਾਰ ਟਾਈਗਰ ਸ਼ਰੌਫ਼ ਨਾਲ ਨਜ਼ਰ ਆਉਣ ਵਾਲੀ ਹੈ। ਰਸ਼ਮਿਕਾ ਅਤੇ ਟਾਈਗਰ ਸ਼ਰੌਫ਼ ਨੂੰ ਕਰਨ ਜੌਹਰ ਦੇ ਪ੍ਰੌਜੈਕਟ ‘ਚ ਇਕੱਠੇ ਕੰਮ ਕਰਨਾ ਸੀ, ਪਰ ਕਈ ਕਾਰਨਾਂ ਕਰ ਕੇ ਉਹ ਪ੍ਰੌਜੈਕਟ ਟਾਲ ਦਿੱਤਾ ਗਿਆ ਹੈ।
ਹੁਣ ਉਨ੍ਹਾਂ ਨੂੰ ਰੋਹਿਤ ਧਵਨ, ਸਿਧਾਰਥ ਆਨੰਦ ਵਲੋਂ ਨਿਰਮਿਤ ਰੈਂਬੋ ਲਈ ਅਪ੍ਰੋਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਸ਼ਮੀਕਾ ਉਸ ਪ੍ਰੌਜੈਕਟ ਲਈ ਕਾਫ਼ੀ ਉਤਸ਼ਾਹਿਤ ਹੈ, ਪਰ ਉਸ ਬਾਰੇ ਅਜੇ ਤਕ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ।
ਖ਼ਬਰਾ ਮੁਤਾਬਿਕ, ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਫ਼ਿਲਮ ਸਾਲ ਆ ਸਕਦੀ ਹੈ ਕਿਉਂਕਿ ਟਾਈਗਰ ਇਨ੍ਹੀਂ ਦਿਨੀਂ ਬੜੇ ਮੀਆਂ ਛੋਟੇ ਮੀਆਂ ਦੀ ਕੰਮ ‘ਚ ਰੁੱਝੇ ਹੋਏ ਹਨ। ਇਸ ਦੇ ਨਾਲ ਅਦਾਕਾਰਾ ਕੋਲ ਪੁਸ਼ਪਾ 2 ਵੀ ਹੈ ਜਿਸ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਟਾਈਗਰ ਨਾਲ ਨਵੇਂ ਪ੍ਰੌਜੈਕਟ ਦੀ ਸ਼ੂਟਿੰਗ ਕਰੇਗੀ। ਜੇਕਰ ਇਸ ਪ੍ਰੌਜੈਕਟ ‘ਚ ਦੋਵੇਂ ਇਕੱਠੇ ਨਜ਼ਰ ਆਉਂਦੇ ਹਨ ਤਾਂ ਇਹ ਪਹਿਲੀ ਵਾਰ ਹੋਵੇਗਾ ਜਦੋਂ ਦੋਵੇਂ ਸਕ੍ਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।











