ਅਰਜੁਨ ਕਪੂਰ ਨੂੰ ਏਕ ਵਿਲੇਨ ਰਿਟਰਨਜ਼ ‘ਚ ਆਪਣੀ ਸ਼ਾਨਦਾਰ ਸ਼ਰੀਰਕ ਤਬਦੀਲੀ ਲਈ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪ੍ਰਸ਼ੰਸਾ ਮਿਲ ਰਹੀ ਹੈ। ਟਰੇਲਰ ‘ਚ ਅਰਜੁਨ ਦੀ ਸ਼ਰੀਰਕ ਤਬਦੀਲੀ ਸਾਫ਼ ਨਜ਼ਰ ਆ ਰਹੀ ਹੈ ਜਿਸ ਨੇ ਮੋਟਾਪੇ ‘ਤੇ ਜਿੱਤ ਹਾਸਿਲ ਕੀਤੀ ਹੈ।
ਅਰਜੁਨ ਬੌਲੀਵੁਡ ਇੰਡਸਟਰੀ ਤੋਂ ਮਿਲ ਰਹੀ ਤਾਰੀਫ਼ ਤੋਂ ਕਾਫ਼ੀ ਖ਼ੁਸ਼ ਹੈ। ਉਸ ਨੇ ਕਿਹਾ, ”ਇੰਡਸਟਰੀ ਦੇ ਇੰਨੇ ਸਾਰੇ ਲੋਕਾਂ ਨੂੰ ਮੇਰਾ ਸਮਰਥਨ ਕਰਦੇ ਦੇਖ ਕੇ ਬਹੁਤ ਖ਼.ੁਸ਼ੀ ਹੋਈ। ਇਹ ਬਹੁਤ ਉਤਸ਼ਾਹਜਨਕ ਹੈ ਕਿਉਂਕਿ ਉਨ੍ਹਾਂ ਸਾਰਿਆਂ ਨੇ ਦੇਖਿਆ ਹੈ ਕਿ ਮੈਂ ਇਥੇ ਪੁੱਜਣ ਲਈ ਕਿੰਨੀਆਂ ਮੁਸ਼ਕਿਲਾਂ ‘ਚੋਂ ਲੰਘਿਆ ਹਾਂ ਅਤੇ ਮੈਂ ਕਿੰਨੀ ਸਖ਼ਤ ਮਿਹਨਤ ਕੀਤੀ ਹੈ।”
ਅਰਜੁਨ ਨੇ ਅੱਗੇ ਕਿਹਾ, ”ਮੈਂ ਹੁਣ ਤਰੱਕੀ ਕਰ ਰਿਹਾ ਹਾਂ ਅਤੇ ਇਸ ਉਦਯੋਗ ਦਾ ਹਿੱਸਾ ਬਣ ਕੇ ਖ਼ੁਸ਼ਕਿਸਮਤ ਮਹਿਸੂਸ ਕਰਦਾ ਹਾਂ ਜਿਸ ਨੇ ਮੇਰੇ ਔਖੇ ਸਮੇਂ ‘ਚ ਮੇਰਾ ਸਾਥ ਦਿੱਤਾ ਹੈ।”
ਅਰਜੁਨ ਕਪੂਰ ਕਿਹਾ, ”ਸਾਡੀ ਇੰਡਸਟਰੀ ਇੱਕ ਪਰਿਵਾਰ ਦੀ ਤਰ੍ਹਾਂ ਹੈ ਅਤੇ ਮੈਂ ਏਕ ਵਿਲੇਨ ਰਿਟਰਨਜ਼ ਦੇ ਟਰੇਲਰ ‘ਚ ਆਪਣੀ ਤਬਦੀਲੀ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹਾਂ ਜਿਸ ਲਈ ਮੈਨੂੰ ਇੰਨਾ ਪਿਆਰ ਮਿਲਿਆ ਹੈ। ਮੈਂ ਚੰਗਾ ਕੰਮ ਕਰਦਾ ਰਹਾਂਗਾ ਤਾਂ ਜੋ ਇਸ ਇੰਡਸਟਰੀ ਨੂੰ ਮੇਰੇ ‘ਤੇ ਮਾਣ ਹੋਵੇ।”











