ਫ਼ਿਲਮ ਸ਼ਮਸ਼ੇਰਾ ਨਾਲ ਪਰਦੇ ‘ਤੇ ਕਰੀਬ ਚਾਰ ਸਾਲ ਮਗਰੋਂ ਵਾਪਸੀ ਕਰਨ ਜਾ ਰਹੇ ਬੌਲੀਵੁਡ ਅਦਾਕਾਰ ਰਣਬੀਰ ਕਪੂਰ ਨੇ ਆਖਿਆ ਕਿ ਇੱਕ ਖ਼ਲਨਾਇਕ ਦਾ ਕਿਰਦਾਰ ਨਿਭਾਉਣਾ ਉਸ ਦਾ ਸੁਫ਼ਨਾ ਹੈ। ਅਦਾਕਾਰ ਨੇ ਇਹ ਖ਼ੁਲਾਸਾ ਫ਼ਿਲਮ ਦੀ ਪ੍ਰਮੋਸ਼ਨ ਸਬੰਧੀ ਜਾਰੀ ਆਰ.ਕੇ.ਟੇਪਸ ਦੇ ਵਿਸ਼ੇਸ਼ ਐਪੀਸੋਡ ਦੀ ਵੀਡੀਓ ‘ਚ ਕੀਤਾ। ਰਣਬੀਰ ਨੇ ਆਖਿਆ ਕਿ ਉਹ ਖ਼ਲਨਾਇਕਾਂ ਨੂੰ ਪਸੰਦ ਕਰਦਾ ਹੈ ਕਿਉਂਕਿ ਉਹ ਅਦਾਕਾਰ ਨੂੰ ਵੱਡਾ ਬਣਾਉਾਂਦੇ ਹਨ। ਉਸ ਨੇ ਆਪਣੇ ਪਸੰਦੀਦਾ ਕੁੱਝ ਖ਼ਲਨਾਇਕਾਂ ਦਾ ਜ਼ਿਕਰ ਵੀ ਕੀਤਾ ਜਿਨ੍ਹਾਂ ਵਿੱਚ ਫ਼ਿਲਮ ਸ਼ੋਅਲੇ ‘ਚ ਗੱਬਰ ਸਿੰਘ ਵਜੋਂ ਨਜ਼ਰ ਆਉਣ ਵਾਲਾ ਅਮਜਦ ਖ਼ਾਨ, ਫ਼ਿਲਮ ਮਿਸਟਰ ਇੰਡੀਆ ‘ਚ ਮੋਗੈਂਬੋ ਬਣਿਆ ਅਮਰੀਸ਼ ਪੁਰੀ, ਅਗਨੀਪਥ ‘ਚ ਕਾਂਚਾ ਚੀਨਾ ਵਜੋਂ ਸੰਜੈ ਦੱਤ, ਫ਼ਿਲਮ ਪਦਮਾਵਤ ‘ਚ ਅਲਾਉਦੀਨ ਖਿਲਜੀ ਬਣਿਆ ਰਣਬੀਰ ਸਿੰਘ ਅਤੇ ਫ਼ਿਲਮ ਡਰ ਵਾਲਾ ਸ਼ਾਹਰੁਖ਼ ਖਾਨ ਸ਼ਾਮਿਲ ਹਨ। ਰਣਬੀਰ ਨੇ ਆਖਿਆ, ”ਅਸੀਂ ਨਿਸ਼ਚਤ ਤੌਰ ‘ਤੇ ਨਾਇਕ ਵਾਲੇ ਪਾਸੇ ਹੁੰਦੇ ਹਾਂ, ਪਰ ਜੇਕਰ ਫ਼ਿਲਮ ‘ਚ ਖ਼ਲਨਾਇਕ ਨਹੀਂ ਹੋਵੇਗਾ ਤਾਂ ਨਾਇਕ ਆਪਣਾ ਨਾਇਕਪੁਣਾ ਕਿਵੇਂ ਦਿਖਾਏਗਾ? ਫ਼ਿਰ ਇੱਕ ਹੀਰੋ, ਹੀਰੋ ਕਿਵੇਂ ਹੋਵੇਗਾ? ਮੇਰਾ ਸੁਫ਼ਨਾ ਹੈ ਕਿ ਮੈਂ ਜ਼ਿੰਦਗੀ ਵਿੱਚ ਇੱਕ ਵਾਰ ਜ਼ਰੂਰ ਖ਼ਲਨਾਇਕ ਦਾ ਕਿਰਦਾਰ ਨਿਭਾਵਾਂ, ਅਤੇ ਲੋਕ ਆਪਣੇ ਬੱਚਿਆਂ ਨੂੰ ਕਹਿਣ, ”ਸੋ ਜਾ, ਸੋ ਜਾ, ਨਹੀਂ ਤੋ ਰਣਬੀਰ ਆ ਜਾਏਗਾ! ”











