ਬੇਹੱਦ ਗੁਣਕਾਰੀ ਹਨ ਅਨਾਰ

ਅਨਾਰ ਖਾਣਾ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ ਜੋ ਖ਼ੂਨ ਦੀ ਘਾਟ ਨੂੰ ਪੂਰਾ ਕਰਦਾ ਹੈ। ਸ਼ਰੀਰ ‘ਚ ਜਦੋਂ ਵੀ ਖ਼ੂਨ ਦੀ ਮਾਤਰਾ ਘੱਟ ਜਾਵੇ ਤਾਂ ਡਾਕਟਰ ਹਮੇਸ਼ਾ ਲੋਕਾਂ ਨੂੰ ਅਨਾਰ ਖਾਣ ਦੀ ਸਲਾਹ ਦਿੰਦੇ ਹਨ। ਅਨਾਰ ਖਾਣ ਨਾਲ ਸ਼ਰੀਰ ‘ਚ ਆਇਰਨ ਦੀ ਘਾਟ ਦੂਰ ਹੁੰਦੀ ਹੈ। ਇਨ੍ਹਾਂ ‘ਚ ਫ਼ਾਈਬਰ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਭਾਰ ਕੰਟਰੋਲ ਕਰਨ ‘ਚ ਸਹਾਇਕ ਹੁੰਦਾ ਹੈ। ਅਨਾਰ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਜੇਕਰ ਤੁਹਾਨੂੰ ਐਲਰਜੀ, ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਰਗੇ ਰੋਗ ਹਨ ਤਾਂ ਤੁਸੀਂ ਭੁੱਲ ਕੇ ਵੀ ਅਨਾਰਾਂ ਦਾ ਸੇਵਨ ਨਾ ਕਰੋ ਕਿਉਂਕਿ ਇਸ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।
ਅਨਾਰ ਫ਼ਾਈਬਰ, ਵਾਇਟਾਮਿਨ-K, C, ਅਤੇ B, ਆਇਰਨ, ਪੋਟੈਸ਼ੀਅਮ, ਜ਼ਿੰਕ ਅਤੇ ਓਮੈਗਾ-6 ਫ਼ੈਟੀ ਐਸਿਡ ਦੇ ਗੁਣਾਂ ਨਾਲ ਭਰਪੂਰ ਹੁੰਦੇ ਹਨ। ਅਨਾਰਾਂ ਦੀ ਰੋਜ਼ਾਨਾ ਵਰਤੋਂ ਨਾਲ ਭੁੱਖ ਲੱਗਦੀ ਹੈ ਤੇ ਸ਼ਰੀਰ ਦੀਆਂ ਸਾਰੀਆਂ ਕਮਜ਼ੋਰੀਆਂ ਦੂਰ ਹੋ ਜਾਂਦੀਆਂ ਹਨ। ਇੰਨਾ ਹੀ ਨਹੀਂ, ਅਨਾਰ ਖਾਣ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦਸਾਂਗੇ।
ਗਰਭ ਅਵਸਥਾ ‘ਚ ਫ਼ਾਇਦੇਮੰਦ: ਇਨ੍ਹਾਂ ‘ਚ ਵਾਇਟਾਮਿਨਜ਼, ਮਿਨਰਲਜ਼ ਅਤੇ ਫ਼ੌਲਿਕ ਐਸਿਡ ਮੌਜੂਦ ਹੁੰਦੇ ਹਨ ਜੋ ਕਿ ਗਰਭ ‘ਚ ਪਲ ਰਹੇ ਬੱਚੇ ਅਤੇ ਮਾਂ ਲਈ ਫ਼ਾਇਦੇਮੰਦ ਹਨ। ਨਾਲ ਹੀ ਇਸ ਦਾ ਸੇਵਨ ਪ੍ਰੈਗਨੈਂਸੀ ‘ਚ ਪੈਰਾਂ ਦੇ ਦਰਦ ਤੋਂ ਰਾਹਤ ਦਿੰਦਾ ਹੈ। ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਪ੍ਰੀਮੈਚਿਓਰ ਡਲਿਵਰੀ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
ਸ਼ੂਗਰ ‘ਚ ਫ਼ਾਇਦੇਮੰਦ: ਸ਼ੂਗਰ ਦੇ ਰੋਗੀਆਂ ਨੂੰ ਲੱਗਦਾ ਹੈ ਕਿ ਅਨਾਰਾਂ ‘ਚ ਸ਼ੂਗਰ ਹੋਣ ਕਾਰਨ ਇਨ੍ਹਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਪਰ ਅਨਾਰਾਂ ਨਾਲੋਂ ਜ਼ਿਆਦਾ ਸ਼ੂਗਰ ਇਸ ਦੇ ਜੂਸ ‘ਚ ਹੁੰਦੀ ਹੈ। ਇਸ ਲਈ ਡਾਕਟਰ ਸ਼ੂਗਰ ਰੋਗੀਆਂ ਨੂੰ ਅਨਾਰ ਦੀ ਬਜਾਏ ਉਨ੍ਹਾਂ ਤੋਂ ਤਿਆਰ ਕੀਤੇ ਗਏ ਜੂਸ ਨੂੰ ਘੱਟ ਪੀਣ ਦੀ ਸਲਾਹ ਦਿੰਦੇ ਹਨ।
ਕੈਂਸਰ ਤੋਂ ਬਚਾਅ: ਅਨਾਰ ‘ਚ ਅਜਿਹੇ ਗੁਣ ਹੁੰਦੇ ਹਨ, ਜੋ ਸ਼ਰੀਰ ‘ਚ ਕੈਂਸਰ ਸੈੱਲਜ਼ ਨੂੰ ਵਧਣ ਤੋਂ ਰੋਕਦੇ ਹਨ। ਰੋਜ਼ਾਨਾ ਮੁੱਠੀ ਇੱਕ ਅਨਾਰ ਦਾ ਸੇਵਨ ਪ੍ਰੌਸਟੇਟ, ਬ੍ਰੈੱਸਟ ਅਤੇ ਸਕਿਨ ਕੈਂਸਰ ਦਾ ਖ਼ਤਰਾ ਘੱਟ ਕਰਦਾ ਹੈ ਜਿਨ੍ਹਾਂ ਲੋਕਾਂ ਨੂੰ ਕੈਂਸਰ ਹੈ ਉਨ੍ਹਾਂ ਲਈ ਇਸ ਦਾ ਜੂਸ ਪੀਣਾ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸ਼ਰੀਰ ‘ਚ PSA ਦਾ ਪੱਧਰ ਘੱਟ ਜਾਂਦਾ ਹੈ ਜਿਸ ਨਾਲ ਕੈਂਸਰ ਨਾਲ ਲੜਨ ‘ਚ ਮਦਦ ਮਿਲਦੀ ਹੈ।
ਦਿਲ ਦੇ ਮਰੀਜ਼ਾਂ ਲਈ ਫ਼ਾਇਦੇਮੰਦ: ਅਨਾਰ ਖਾਣ ਜਾਂ ਇਸ ਦਾ ਜੂਸ ਪੀਣ ਨਾਲ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ ਜਿਸ ਨਾਲ ਦਿਲ ਦੇ ਰੋਗ ਤੇ ਹਾਰਟ ਅਟੈਕ ਦਾ ਖ਼ਤਰਾ ਘੱਟ ਹੁੰਦਾ ਹੈ।
ਮੋਟਾਪਾ ਕਰੇ ਕੰਟਰੋਲ: ਅਨਾਰ ਖਾਣ ਜਾਂ ਰੋਜ਼ਾਨਾ ਇਸ ਦਾ ਇੱਕ ਗਲਾਸ ਜੂਸ ਪੀਣ ਨਾਲ ਲੱਕ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ। ਨਾਲ ਹੀ ਇਸ ਦਾ ਸੇਵਨ ਕਰਨ ਨਾਲ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ।
ਜੋੜਾਂ ਦੇ ਦਰਦ ਤੋਂ ਮਿਲੇ ਰਾਹਤ: ਅਨਾਰ ਦੇ ਰਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਮਾਸਪੇਸ਼ੀਆਂ, ਹੱਡੀਆਂ ਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਜਿਨ੍ਹਾਂ ਲੋਕਾਂ ਨੂੰ ਅਕਸਰ ਜੋੜਾਂ ‘ਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਨੂੰ ਡਾਕਟਰ ਵੀ ਅਨਾਰ ਖਾਣ ਦੀ ਸਲਾਹ ਦਿੰਦੇ ਹਨ।
ਕੋਲੈਸਟਰੋਲ ਨੂੰ ਕਰੇ ਕੰਟਰੋਲ: ਅਨਾਰ ਖਾਣ ਨਾਲ ਸ਼ਰੀਰ ‘ਚ ਕੋਲੈਸਟਰੋਲ ਲੈਵਲ ਨਹੀਂ ਵਧਦਾ। ਨਾਲ ਹੀ ਇਸ ਦਾ ਸੇਵਨ ਧਮਨੀਆਂ ‘ਚ ਬਲਾਕੇਜ ਦੀ ਸਮੱਸਿਆ ਨੂੰ ਦੂਰ ਕਰਕੇ ਬਲੱਡ ਫ਼ਲੋ ਵੀ ਵਧਾਉਂਦਾ ਹੈ।
ਤਨਾਅ ਤੋਂ ਰੱਖੇ ਦੂਰ: ਜੇਕਰ ਤੁਹਾਨੂੰ ਵੀ ਦਫ਼ਤਰ ਦੇ ਕੰਮ ਕਾਰਨ ਅਕਸਰ ਤਨਾਅ ਜਾਂ ਟੈਨਸ਼ਨ ਰਹਿੰਦੀ ਹੈ ਤਾਂ ਰੋਜ਼ਾਨਾ ਅਨਾਰ ਖਾਣ ਦੀ ਆਦਤ ਪਾਓ। ਇਸ ਦਾ ਸੇਵਨ ਤਨਾਅ ਘੱਟ ਕਰਨ ‘ਚ ਮਦਦ ਕਰਦਾ ਹੈ।
ਐਂਟੀ-ਏਜਿੰਗ ਗੁਣ: ਅਨਾਰ ‘ਚ ਜ਼ਿਆਦਾ ਮਾਤਰਾ ‘ਚ ਵਾਇਟਾਮਿਨ A, E ਅਤੇ C ਹੁੰਦੇ ਹਨ ਜਿਨ੍ਹਾਂ ਨਾਲ ਵਧਦੀ ਉਮਰ ਦੀ ਸਮੱਸਿਆ ਦੂਰ ਰਹਿੰਦੀ ਹੈ। ਰੋਜ਼ਾਨਾ ਇਸ ਦਾ ਸੇਵਨ ਚਮੜੀ ਦੀਆਂ ਰੇਖਾਵਾਂ ਅਤੇ ਝੁਰੜੀਆਂ ਨੂੰ ਰੋਕਣ ‘ਚ ਮਦਦ ਕਰਦਾ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
www.surajvanshidawakhana.com