ਐਡੀਲੇਡ: ਭਾਰਤ ਨੇ ਆਖਰੀ ਵਨ ਡੇ ਜਿੱਤ ਕੇ ਨਾ ਸਿਰਫ਼ ਖੁਦ ਨੂੰ ਵੱਡੀ ਸ਼ਰਮਿੰਦਗੀ ਤੋਂ ਬਚਾਇਆ ਸਗੋਂ ਉਸ ਨੂੰ 2 ਅਜਿਹੇ ਖਿਡਾਰੀ ਵੀ ਮਿਲੇ , ਜਿਹੜੇ ਅੱਗੇ ਚੱਲ ਕੇ ਦੁਬਾਰਾ ਉਸ ਨੂੰ ਇਸ ਫ਼ਾਰਮੈੱਟ ‘ਚ ਚੋਟੀ ‘ਤੇ ਪਹੁੰਚਣ ‘ਚ ਮਦਦਗਾਰ ਸਾਬਿਤ ਹੋ ਸਕਦੇ ਹਨ। ਅਸਲ ਵਿੱਚ ਸਿਰਫ਼ ਇਕ ਮੈਚ ਦੇ ਪ੍ਰਦਰਸ਼ਨ ਤੋਂ ਕਿਸੇ ਵੀ ਖਿਡਾਰੀ ਦੇ ਪੱਧਰ ਦਾ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਪਰ ਫ਼ਿਰ ਵੀ ਇਨ੍ਹਾਂ ਦੇ ਪ੍ਰਦਰਸ਼ਨ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਇੱਥੇ ਲੰਬਾ ਵਕਤ ਗੁਜ਼ਾਰਨ ਵਾਲੇ ਹਨ। ਜੇਕਰ ਕਿਸਮਤ ਜਸਪ੍ਰੀਤ ਬੁਮਰਾਹ ਦੇ ਨਾਲ ਨਾ ਹੁੰਦੀ ਤਾਂ ਸ਼ਾਇਦ ਉਸਨੂੰ ਸਿਡਨੀ ਲਈ ਸਿੱਧੀ ਟਿਕਟ ਨਾ ਮਿਲਦੀ ਅਤੇ ਉਹ ਆਖਰੀ ਵਨ ਡੇ ‘ਚ ਹਿੱਸਾ ਨਾ ਲੈਂਦਾ। ਥਕਾਉਣ ਵਾਲੇ ਹਵਾਈ ਸਫ਼ਰ ਦੇ ਬਾਵਜੂਦ ਇਸ ਨੌਜਵਾਨ ਖਿਡਾਰੀ ਨੇ ਅਹਿਮ ਮੌਕੇ ‘ਤੇ ਵਧੀਆ ਪ੍ਰਦਰਸ਼ਨ ਕਰ ਕੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ।












