ਆਸਟਰੇਲੀਆ ‘ਚ ਸਚਿਨ ਤੋਂ ਵੀ ਬਿਹਤਰ ਖੇਡਦੈ ਵਿਰਾਟ: ਗਾਂਗੁਲੀ

image-gਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਆਸਟਰੇਲੀਆ ‘ਚ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੂੰ ਸਚਿਨ ਤੇਂਦੁਲਕਰ ਤੋਂ ਬਿਹਤਰ ਦੱਸਿਆ। ਉਨ੍ਹਾਂ ਕਿਹਾ ਕਿ ਆਸਟਰੇਲੀਆ ਦੌਰੇ ‘ਤੇ ਕੋਹਲੀ ਹੁਣ ਤੱਕ ਬਾਕੀ ਭਾਰਤੀ ਖਿਡਾਰੀਆਂ ਤੋਂ ਵਧੀਆ ਸਾਬਤ ਹੋਇਆ ਹੈ।
ਗਾਂਗੁਲੀ ਨੇ ਆਪਣੇ ਬਿਆਨ ‘ਚ ਕਿਹਾ, ‘ਮੈਂ ਸਚਿਨ ਤੇਂਦੁਲਕਰ ਅਤੇ ਵੀ. ਵੀ. ਐੱਸ. ਲਕਸ਼ਮਣ ਵਰਗੇ ਕਈ ਖਿਡਾਰੀਆਂ ਨੂੰ ਆਸਟਰੇਲੀਆ ‘ਚ ਬਿਹਤਰ ਪ੍ਰਦਰਸ਼ਨ ਕਰਦੇ ਦੇਖਿਆ ਹੈ ਪਰ ਕੋਹਲੀ ਉਨ੍ਹਾਂ ਸਾਰੇ ਖਿਡਾਰੀਆਂ ਤੋਂ ਕਾਫ਼ੀ ਵਧੀਆ ਹੈ।’
ਆਸਟਰੇਲੀਆ ਖਿਲਾਫ਼ ਵਨ ਡੇਅ ਸੀਰੀਜ਼ ‘ਚ 76.20 ਦੀ ਔਸਤ ਨਾਲ 381 ਦੌੜਾਂ ਬਣਾਉਣ ਵਾਲੇ ਕੋਹਲੀ ਕ੍ਰਿਕਟ ‘ਚ ਰਿਕਾਰਡ ਆਪਣੇ ਨਾਂ ਕਰ ਚੁੱਕੇ ਹਨ। ਹਾਲ ਹੀ ‘ਚ ਸਭ ਤੋਂ ਤੇਜ਼ 25 ਸੈਂਕੜੇ ਅਤੇ 7000 ਦੌੜਾਂ ਦਾ ਰਿਕਾਰਡ ਕੋਹਲੀ ਨੇ ਆਪਣੇ ਨਾਂ ਕੀਤਾ। ਫ਼ਿਲਹਾਲ ਇਸ ਸਮੇਂ ਉਹ ਸਭ ਤੋਂ ਜ਼ਿਆਦਾ ਸੈਂਕੜੇ ਬਣਾਉਣ ਵਾਲਿਆਂ ਦੀ ਲਿਸਟ ‘ਚ ਚੌਥੇ ਨੰਬਰ ‘ਤੇ ਪਹੁੰਚ ਗਏ ਹਨ।