ਨਵੀਂ ਦਿੱਲੀ – ਬੀ.ਪੀ.ਐੱਲ ਪਰਿਵਾਰਾਂ ਦੀਆਂ ਔਰਤਾਂ ਨੂੰ ਮੁਫ਼ਤ ਐੱਲ.ਪੀ.ਜੀ. ਕੁਨੈਕਸ਼ਨ ਦੇਣ ਲਈ ਪ੍ਰਧਾਨ ਮੰਤਰੀ ਨੇ 01 ਮਈ, 2016 ਨੂੰ ਉੱਤਰ ਪ੍ਰਦੇਸ਼ ਦੇ ਬਲੀਆ ਵਿੱਚ ਇਸ ਯੋਜਨਾ ਦੀ ਸ਼ੁਰੂਆਤ ਕੀਤੀ।
ਸਰਬ-ਪੱਖੀ ਰਸੋਈ ਗੈਸ ਕਵਰੇਜ ਯਕੀਨੀ ਬਣਾਈ ਜਾਵੇਗੀ, ਔਰਤਾਂ ਨੂੰ ਸਸ਼ੱਕਤ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਦੀ ਰੱਖਿਆ ਕੀਤੀ ਜਾਵੇਗੀ; ਖਾਣਾ ਪਕਾਉਣ ਵਿੱਚ ਘੱਟ ਸਮਾਂ ਲੱਗੇਗਾ
ਐੱਲ.ਪੀ.ਜੀ. ਗੈਸ ਦੀ ਸਪਲਾਈ ਦੇ ਕੰਮ ਵਿੱਚ ਦਿਹਾਤੀ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ
ਬੀ.ਪੀ.ਐੱਲ. ਪਰਿਵਾਰਾਂ ਨੂੰ 2.20 ਕਰੋਡ਼ ਐੱਲ.ਪੀ.ਜੀ. ਕੁਨੈਕਸ਼ਨ ਦਿੱਤੇ ਗਏ ਯੋਜਨਾ ਲਈ 8,000 ਕਰੋਡ਼ ਰੁਪਏ ਦੀ ਵਿਵਸਥਾI ਦੇਸ਼ ਭਰ ਵਿੱਚ ਯੋਜਨਾ ਦਾ ਵਿਸਥਾਰ ਕੀਤਾ ਗਿਆ, ਹੁਣ 694 ਜ਼ਿਲ੍ਹਿਆਂ ਵਿੱਚ ਯੋਜਨਾ ਦੀ ਪਹੁੰਚ ਯਕੀਨੀ ਬਣਾਈ ਗਈ ਤਿੰਨ ਸਾਲਾਂ ਵਿੱਚ (2016 ਤੋਂ 2019 ਤੱਕ) 5 ਕਰੋਡ਼ ਐੱਲ.ਪੀ.ਜੀ. ਕੁਨੈਕਸ਼ਨ ਦੇਣ ਦਾ ਟੀਚਾI















