ਗੁਰਦਾਸਪੁਰ : ਬੀ. ਐੱਸ. ਐੱਫ਼. ਦੇ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ’ਤੇ ਮੇਤਲਾ ਬੀ.ਓ.ਪੀ. ਦੇ ਕੋਲੋਂ ਪਾਕਿਸਤਾਨ ਤੋਂ ਭੇਜੀ ਗਈ ਹੈਰੋਇਨ ਅਤੇ ਪਿਸਤੌਲ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਜਵਾਨਾਂ ਨੇ ਸੀਮਾ ’ਤੇ ਹਲਚਲ ਵੇਖ ਕੇ ਫਾਇਰਿੰਗ ਵੀ ਕੀਤੀ ਪਰ ਤਸਕਰ ਹੈਰੋਇਨ ਤੇ ਅਸਲਾ ਛੱਡ ਕੇ ਵਾਪਸ ਪਾਕਿਸਤਾਨ ਭੱਜ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਮਾ ਸੁਰੱਖਿਆ ਬਲ ਗੁਰਦਾਸਪੁਰ ਸੈਕਟਰ ਦੇ ਡੀ.ਆਈ.ਜੀ. ਰਾਜੇਸ ਸ਼ਰਮਾ ਨੇ ਦੱਸਿਆ ਕਿ ਜਵਾਨਾਂ ਨੇ ਸੀਮਾ ਤੋਂ 8 ਕਿਲੋ ਹੈਰੋਇਨ ਅਤੇ 3 ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤੇ ਹਨ। ਫੜ੍ਹੀ ਗਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ’ਚ ਕਰੀਬ 40 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫ਼ਿਲਹਾਲ ਪੁਲਸ ਵਲੋਂ ਇਲਾਕੇ ’ਚ ਸਰਚ ਅਭਿਆਨ ਜਾਰੀ ਹੈ।
News Credit :jagbani(punjabkesari)













