ਪਟਨਾ— ਬਿਹਾਰ ‘ਚ ਜਦਯੂ-ਭਾਜਪਾ ਦੇ ਗਠਜੋੜ ਦੀ ਸਰਕਾਰ ਆਉਣ ਦੇ ਬਾਅਦ ਕਈ ਘੱਪਲੇ ਉਜ਼ਾਗਰ ਹੋ ਰਹੇ ਹਨ। ਰਾਜ ‘ਚ ਹੋਏ ਝੋਨੇ ਘੱਪਲਾ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘੱਪਲੇ ‘ਚ ਫਰਜ਼ੀ ਮਿੱਲ ਅਤੇ ਫਰਜੀ ਟਰਾਂਸਪੋਰਟਰ ਦੇ ਕਾਰਨ 600 ਕਰੋੜ ਰੁਪਏ ਤੋਂ ਜ਼ਿਆਦਾ ਦਾ ਘੱਪਲਾ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਬਿਹਾਰ ਦੇ 10 ਜ਼ਿਲਿਆਂ ‘ਚ 17 ਲੱਖ ਮੀਟਿਰਕ ਟਨ ਝੋਨਾ ਕਿਸਾਨਾਂ ਤੋਂ ਖਰੀਦੇ ਜਾਣ ਦੇ ਬਾਅਦ ਸਿਰਫ ਕਾਗਜਾਂ ‘ਚ ਹੀ ਬੰਗਾਲ ਭੇਜਿਆ ਗਿਆ। ਇਸ ਦੇ ਲਈ ਅਧਿਕਾਰੀਆਂ ਨੇ ਫਰਜ਼ੀ ਟਰਾਂਸਪੋਰਟਰ ਖੜ੍ਹੇ ਕਰਕੇ ਕਰੋੜਾਂ ਰੁਪਏ ਟਰੱਕਾਂ ਦੇ ਕਿਰਾਏ ਦੇ ਰੂਪ ‘ਚ ਪ੍ਰਾਪਤ ਕੀਤੇ।
ਬਿਹਾਰ ਦੇ ਸਾਬਕਾ ਉਪ-ਮੁੱਖਮੰਤਰੀ ਤੇਜਸਵੀ ਯਾਦਵ ਨੇ ਰਾਜ ‘ਚ ਲਗਾਤਾਰ ਸਾਹਮਣੇ ਆ ਰਹੇ ਘੱਪਲਿਆਂ ਨੂੰ ਲੈ ਕੇ ਮੁੱਖਮੰਤਰੀ ਨਿਤੀਸ਼ ਕੁਮਾਰ ‘ਤੇ ਤਿੱਖਾ ਹਮਲਾ ਬੋਲਦੇ ਹੋਏ ਕਿਹਾ ਕਿ ਹੁਣ ਉਨ੍ਹਾਂ ਨੂੰ ਨੇਤਾ ਵਿਰੋਧੀ ਧਿਰ ਦੇ ਤੌਰ ‘ਤੇ ਮੇਰਾ ਅਸਤੀਫਾ ਲੈਣਾ ਚਾਹੀਦਾ ਹੈ ਕਿ ਕਿਉਂਕਿ ਉਪ-ਮੁੱਖਮੰਤਰੀ ਦੇ ਅਹੁੱਦੇ ‘ਤੇ ਰਹਿੰਦੇ ਹੋਏ ਰਾਜ ‘ਚ ਕੋਈ ਘੱਪਲਾ ਨਹੀਂ ਹੋਇਆ।















