ਪਟਿਆਲਾ : ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਨੇ ਬੀਤੀ ਰਾਤ ਪਟਿਆਲਾ ਵਿਖੇ ਹਤਿੰਦਰ ਹੈਰੀ ਨਾਮ ਦੇ ਕਾਰੋਬਾਰੀ ਦੇ ਘਰ ਰੇਡ ਕੀਤੀ ਹੈ। ਈ.ਡੀ. ਦੀ ਟੀਮ ਨੇ ਬਾਹਰ ਫੋਰਸ ਖੜੀ ਕਰਕੇ ਕਿਸੇ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ। ਈ. ਡੀ. ਦੇਰ ਰਾਤ ਤੱਕ ਗੰਭੀਰਤਾ ਨਾਲ ਚੈਕਿੰਗ ਕਰਦੀ ਰਹੀ। ਹਤਿੰਦਰ ਹੈਰੀ ਪ੍ਰਮੁੱਖ ਤੌਰ ’ਤੇ ਨਾਭਾ ਦਾ ਰਹਿਣ ਵਾਲਾ ਹੈ ਪਰ ਪਿਛਲੇ ਕਾਫੀ ਸਮੇਂ ਤੋਂ ਪਟਿਆਲਾ ਦੇ ਮਾਡਲ ਟਾਊਨ ਇਲਾਕੇ ਵਿਚ ਰਹਿ ਰਿਹਾ ਹੈ। ਹੈਰੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਦਾ ਨਜ਼ਦੀਕੀ ਵੀ ਮੰਨਿਆ ਜਾਂਦਾ ਹੈ।















