ਬਾਗ਼ੀ-2 ਲਈ ਹੈੱਡ ਸ਼ੇਵ ਕਰਾਉਣਗੇ ਟਾਈਗਰ ਸ਼ਰਾਫ਼

ਟਾਈਗਰ ਇਨ੍ਹੀਂ ਦਿਨਾਂ ਵਿੱਚ ‘ਬਾਗੀ 2’ ਦੀ ਸ਼ੂਟਿੰਗ ਵਿੱਚ ਬਿਜੀ ਹਨ। ਜਿੱਥੇ ‘ਬਾਗੀ’ ਦੇ ਪਹਿਲੇ ਪਾਰਟ ਵਿੱਚ ਦਰਸ਼ਕਾਂ ਨੂੰ ਟਾਈਗਰ ਦਾ ਵਿਗੜੇ ਤੇ ਐਕਸ਼ਨ ਅਵਤਾਰ ਦੇਖਣ ਨੂੰ ਮਿਲਿਆ, ਉਥੇ ਇਸ ਦੇ ਸੀਕਵਲ ਵਿੱਚ ਟਾਈਗਰ ਇੱਕ ਅਲੱਗ ਲੁਕ ਵਿੱਚ ਨਜ਼ਰ ਆਉਣਗੇ। ਰਿਪੋਰਟ ਅਨੁਸਾਰ ਫ਼ਿਲਮ ਵਿੱਤ ਰੋਲ ਲਈ ਟਾਈਗਰ ਹੈੱਡ ਸ਼ੇਵ ਕਰਾਉਣਗੇ। ਸੂਤਰਾਂ ਦੀ ਮੰਨੀਏ ਤਾਂ ਮੇਕਰਸ ਨੇ ਇਹ ਤੈਅ ਕੀਤਾ ਹੈ ਕਿ ਫ਼ਿਲਮ ਦੇ ਪਹਿਲੇ ਅਤੇ ਦੂਸਰੇ ਪੋਸਟਰ ਵਿੱਚ ਟਾਈਗਰ ਨੂੰ ਅਲੱਗ ਅਲੱਗ ਲੁਕ ਵਿੱਚ ਦਿਖਾਇਆ ਜਾਏਗਾ। ਹੈਡ ਸ਼ੇਵ ਦੇ ਇਲਾਵਾ ਟਾਈਗਰ ਮਾਰਸ਼ਲ ਆਰਟਸ ਅਤੇ ਡਾਂਸ ਦੇ ਕਈ ਸਾਰੇ ਪ੍ਰਫ਼ਾਰਮਸ ਸਿੱਖਣਗੇ। ਇਸ ਫ਼ਿਲਮ ਵਿੱਚ ਟਾਈਗਰ ਦੇ ਆਪੋਜ਼ਿਟ ਹੀਰੋਇਨ ਦਿਸ਼ਾ ਪਟਾਨੀ ਨਜ਼ਰ ਆਏਗੀ। ਇਸ ਦਾ ਨਿਰਦੇਸ਼ਨ ਅਹਿਮਦ ਖਾਨ ਕਰ ਰਹੇ ਹਨ। ਗੌਰ ਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਸਿਤਾਰੇ ਆਪਣੇ ਕਿਰਦਾਰ ਲਈ ਹੈੱਡ ਸ਼ੇਵ ਕਰਵਾ ਚੁੱਕੇ ਹਨ। ਦੱਸਣਾ ਬਣਦਾ ਹੈ ਕਿ ਸਲਮਾਨ ਨੇ ‘ਤੇਰੇ ਨਾਮ’ ਅਤੇ ਆਮਿਰ ਖਾਨ ਨੇ ‘ਗਜਨੀ’ ਦੇ ਲਈ ਹੈੱਡ ਸ਼ੇਵ ਕਰਵਾਇਆ ਸੀ। ਇਸੇ ਤਰ੍ਹਾਂ ਰਣਵੀਰ ਸਿੰਘ ‘ਬਾਜੀਰਾਓ ਮਸਤਾਨੀ’ ਦੇ ਲਈ ਗੰਜੇ ਹੋਏ ਸਨ।