ਬਾਇਓਪਿਕ ‘ਚ ਨਜ਼ਰ ਆਵੇਗੀ ਸਨੀ ਲਿਓਨੀ

ਫ਼ਿਲਮ ‘ਜਿਸਮ-2 ‘ਤੋਂ ਬੌਲੀਵੁੱਡ ‘ਚ ਡੈਬਿਊ ਕਰਨ ਵਾਲੀ ਸਨੀ ਲਿਓਨੀ ਇਨ੍ਹੀਂ ਦਿਨੀਂ ਆਪਣੀ ਬਾਇਓਪਿਕ ਨੂੰ ਲੈ ਕੇ ਸੁਰਖ਼ੀਆਂ ‘ਚ ਹੈ। ਸਨੀ ਆਪਣੀ ਬਾਇਓਪਿਕ ‘ਕਰਣਜੀਤ ਕੌਰ ਦਾ ਅਨਟੋਲਡ ਸਟੋਰੀ ਔਫ਼ ਸਨੀ ਲਿਓਨੀ ‘ਦੀ ਸ਼ੂਟਿੰਗ ਦੇ ਸਿਲਸਿਲੇ ‘ਚ ਦੱਖਣੀ ਅਫ਼ਰੀਕਾ ਗਈ ਹੈ। ਸਨੀ ਆਪਣੇ ਕਰੀਅਰ ਦੇ ਇਸ ਮੁਕਾਮ ‘ਤੇ ਪਹੁੰਚਣ ‘ਤੇ ਮਾਣ ਵੀ ਮਹਿਸੂਸ ਕਰ ਰਹੀ ਹੈ, ਅਤੇ ਉਸ ਦਾ ਕਹਿਣਾ ਹੈ ਕਿ ਇਹ ਸਾਲ ਉਸ ਦੇ ਜੀਵਨ ਦਾ ਇੱਕ ਚੰਗਾ ਸਾਲ ਰਿਹਾ ਹੈ। ਸਨੀ ਨੇ ਇੱਕ ਬਿਆਨ ‘ਚ ਕਿਹਾ, ”ਇਹ ਸਾਲ ਮੇਰੇ ਲਈ ਕਾਫ਼ੀ ਵਿਅਸਤ ਰਿਹਾ ਹੈ ਅਤੇ ਮੈਂ ਇਹੀ ਚਾਹੁੰਦੀ ਸੀ ਕਿ ਇਹ ਮੇਰੇ ਲਈ ਸਭ ਤੋਂ ਚੰਗੇ ਸਾਲਾਂ ‘ਚੋਂ ਇੱਕ ਹੋਵੇ। ਆਪਣੀ ਬਾਇਓਪਿਕ ਦੀ ਸ਼ੂਟਿੰਗ ਦੇ ਸਿਲਸਿਲੇ ‘ਚ ਮੈਂ ਫ਼ਿਲਹਾਲ ਦੱਖਣੀ ਅਫ਼ਰੀਕਾ ਜਾ ਰਹੀ ਹਾਂ ਅਤੇ ਉੱਥੇ ਜਾ ਕੇ ਫ਼ਿਲਮ ਦੀ ਟੀਮ ਨੂੰ ਮਿਲਣ ਲਈ ਵੀ ਬਹੁਤ ਉਤਸ਼ਾਹਿਤ ਹਾਂ।”
‘ਕਰਣਜੀਤ ਕੌਰ ਦਾ ਅਨਟੋਲਡ ਸਟੋਰੀ ਔਫ਼ ਸਨੀ ਲਿਓਨੀ ‘ਦਾ ਪ੍ਰਸਾਰਣ ਓ.ਟੀ.ਟੀ. ਪਲੈਟਫ਼ੌਰਮ ਜੀ -5 ‘ਤੇ ਹੋਵੇਗਾ। ਇਹ ਫ਼ਿਲਮ ਇੱਕ ਸ਼ੋਅ ਦੀ ਤਰ੍ਹਾਂ ਹੈ ਜਿਸ ਦੀ ਕਹਾਣੀ ਸਨੀ ਲਿਓਨੀ ਦੇ ਜੀਵਨ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਏਗੀ ਜਿਸ ‘ਚ ਦੱਸਿਆ ਜਾਵੇਗਾ ਕਿ ਕਿਵੇਂ ਇੱਕ ਕੈਨੇਡਾ ਦੇ ਮੱਧ-ਵਰਗੀ ਪਰਿਵਾਰ ‘ਚ ਕਰਣਜੀਤ ਕੌਰ ਜਨਮੀ ਅਤੇ ਕਿਸ ਤਰ੍ਹਾਂ ਵੱਡੀ ਹੋ ਕੇ ਬਾਲਗ਼ ਫ਼ਿਲਮਾਂ ਦੀ ਅਦਾਕਾਰਾ ਵਜੋਂ ਮਸ਼ਹੂਰ ਹੁੰਦੀ ਹੈ ਅਤੇ ਫ਼ਿਰ ਬੌਲੀਵੁੱਡ ‘ਚ ਆਪਣਾ ਵੱਖਰਾ ਮੁਕਾਮ ਹਾਸਿਲ ਕਰਦੀ ਹੈ। ਦੱਸਣਯੋਗ ਹੈ ਕਿ ਸਨੀ ਨੇ ਬੌਲੀਵੁੱਡ ‘ਚ ਮਹੇਸ਼ ਭੱਟ ਦੀ ਫ਼ਿਲਮ ‘ਜਿਸਮ-2 ‘ਨਾਲ ਕਦਮ ਰੱਖਿਆ ਸੀ। ਇਸ ਤੋਂ ਪਹਿਲਾਂ ਉਹ ਸਲਮਾਨ ਖ਼ਾਨ ਦੇ ਸ਼ੋਅ ‘ਬਿੱਗ ਬੌਸ” ਚ ਵੀ ਨਜ਼ਰ ਆਈ ਸੀ। ਸਨੀ ਹੁਣ ਤਕ MMS-2, ਏਕ ਪਹੇਲੀ ਲੀਲਾ, ਕੁਛ ਕੁਛ ਲੋਚਾ ਹੈ ‘ਅਤੇ ਵਨ ਨਾਈਟ ਸਟੈਂਡ ਵਰਗੀਆਂ ਫ਼ਿਲਮਾਂ ‘ਚ ਭੂਮਿਕਾ ਨਿਭਾ ਚੁੱਕੀ ਹੈ। ਸਨੀ ਲਿਓਨੀ ਨੇ ਹੁਣ ਤਕ ‘ਰਾਇਸ ‘ਅਤੇ ‘ਸ਼ੂਟਆਊਟ ਐਟ ਵਡਾਲਾ ‘ਵਰਗੀਆਂ ਫ਼ਿਲਮਾਂ ‘ਚ ਆਈਟਮ ਨੰਬਰ ਵੀ ਕੀਤੇ ਹਨ। ਫ਼ਿਲਹਾਲ ਸਨੀ ਲਿਓਨੀ ਸਾਊਥ ਦੀ ਇੱਕ ਫ਼ਿਲਮ ‘ਚ ਯੋਧਾ ਦਾ ਕਿਰਦਾਰ ਵੀ ਨਿਭਾਅ ਰਹੀ ਹੈ। ਇਸ ਫ਼ਿਲਮ ਨਾਲ ਸਨੀ ਸਾਊਥ ਫ਼ਿਲਮਾ੬ ‘ਚ ਡੈਬਿਊ ਕਰੇਗੀ।