ਬਲੈਕ-ਟੀ ਪੀਣ ਨਾਲ ਕੈਂਸਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲਦੀ ਹੈ ਰਾਹਤ

ਚਾਹ ਦਾ ਸਾਰੇ ਪੀਣਾ ਪਸੰਦ ਕਰਦੇ ਹਨ, ਪਰ ਬਿਨਾਂ ਦੁੱਧ ਵਾਲੀ ਚਾਹ (ਬਲੈਕ-ਟੀ) ਪੀਣ ਨਾਲ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਬਲੈਕ-ਟੀ ਅਜਿਹੀ ਚਾਹ ਹੈ ਜੋ ਆਲਸ ਨੂੰ ਦੂਰ ਕਰ ਕੇ ਤੁਹਾਡੇ ਦਿਨ ਨੂੰ ਤਰੋਤਾਜ਼ਾ ਰੱਖਦੀ ਹੈ। ਬਲੈਕ-ਟੀ ਨਾਲ ਸ਼ਰੀਰ ਨੂੰ ਐਨਰਜੀ ਮਿਲਦੀ ਹੈ ਅਤੇ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਇਹ ਖ਼ੂਨ ਦੇ ਜੰਮਣ ਦੀ ਪ੍ਰਕਿਰਿਆ ਨੂੰ ਘੱਟ ਕਰਦੀ ਹੈ। ਬਲੈਕ-ਟੀ ਕੈਂਸਰ ਦੇ ਰੋਗੀਆਂ ਲਈ ਸਭ ਤੋਂ ਵੱਧ ਫ਼ਾਇਦੇਮੰਦ ਮੰਨੀ ਜਾਂਦੀ ਹੈ, ਕਿਉਂਕਿ ਇਸ ‘ਚ ਕੈਂਸਰ ਦੀਆਂ ਕੋਸ਼ਿਕਾਵਾਂ ਖ਼ਤਮ ਕਰਨ ਦੇ ਗੁਣ ਹੁੰਦੇ ਹਨ। ਬਲੈਕ-ਟੀ ‘ਚ ਟੈਨਿਨ ਤੱਤ ਮੌਜੂਦ ਹੈ ਜਿਸ ਨਾਲ ਦਸਤ ਅਤੇ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਪਾਚਨ ਸ਼ਕਤੀ – ਬਾਹਰ ਤੋਂ ਗ਼ਲਤ ਖਾਣ-ਪੀਣ ਨਾਲ ਤੁਹਾਡੀ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਜਿਸ ਨਾਲ ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ ‘ਚ ਬਲੈਕ-ਟੀ ਦਾ ਸੇਵਨ ਕਰਨ ਨਾਲ ਪਾਚਨ ਸ਼ਕਤੀ ਮਜ਼ਬੂਤ ਹੋ ਜਾਂਦੀ ਹੈ ਜਿਸ ਨਾਲ ਪੇਟ ਸਿਹਤਮੰਦ ਰਹਿੰਦਾ ਹੈ।
ਭਾਰ ਘੱਟ ਕਰੇ – ਅਜੌਕੇ ਸਮੇਂ ‘ਚ ਮੋਟਾਪਾ ਹੋਣਾ ਆਮ ਸਮੱਸਿਆ ਹੈ। ਬਹੁਤ ਸਾਰੇ ਲੋਕ ਮੋਟਾਪਾ ਹੋਣ ਕਾਰਨ ਪ੍ਰੇਸ਼ਾਨ ਰਹਿੰਦੇ ਹਨ। ਅਜਿਹੇ ‘ਚ ਉਕਤ ਲੋਕਾਂ ਨੂੰ ਆਪਣੀ ਡਾਈਟ ‘ਚ ਬਲੈਕ-ਟੀ ਸ਼ਾਮਿਲ ਕਰਨੀ ਚਾਹੀਦੀ ਹੈ। ਬਲੈਕ-ਟੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ‘ਤੇ ਜਮ੍ਹਾਂ ਐਕਸਟਰਾ ਚਰਬੀ ਘੱਟ ਹੋ ਜਾਂਦੀ ਹੈ ਅਤੇ ਭਾਰ ਘੱਟ ਹੋਣ ਲੱਗਦਾ ਹੈ।
ਦਿਲ ਲਈ ਫ਼ਾਇਦੇਮੰਦ – ਬਲੈਕ-ਟੀ ਪੀਣ ਨਾਲ ਸ਼ਰੀਰ ਵਿੱਚ ਕੋਲੈਸਟਰੋਲ ਲੇਵਲ ਸੰਤੁਲਿਤ ਰਹਿੰਦਾ ਹੈ ਅਤੇ ਖ਼ੂਨ ਦਾ ਪ੍ਰਵਾਹ ਵੀ ਤੇਜ਼ ਹੋ ਜਾਂਦਾ ਹੈ ਜਿਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਜਿਨ੍ਹਾਂ ਲੋਕਾਂ ਨੂੰ ਹਾਰਟ ਨਾਲ ਜੁੜੀਆਂ ਸਮੱਸਿਆਵਾਂ ਹੋਣ ਉਨ੍ਹਾਂ ਨੂੰ ਰੋਜ਼ਾਨਾ ਇੱਕ ਕੱਪ ਬਲੈਕ-ਟੀ ਜ਼ਰੂਰ ਪੀਣੀ ਚਾਹੀਦੀ ਹੈ।
ਕੈਂਸਰ – ਬਲੈਕ-ਟੀ ਕੈਂਸਰ ਦੇ ਰੋਗੀਆਂ ਲਈ ਸਭ ਤੋਂ ਵੱਧ ਫ਼ਾਇਦੇਮੰਦ ਮੰਨੀ ਜਾਂਦੀ ਹੈ। ਬਲੈਕ-ਟੀ ‘ਚ ਕੈਂਸਰ ਵਰਗੀ ਗੰਭੀਰ ਬੀਮਾਰੀ ਦੀਆਂ ਕੋਸ਼ਿਕਾਵਾਂ ਖ਼ਤਮ ਕਰਨ ਦੇ ਗੁਣ ਹੁੰਦੇ ਹਨ।
ਤਨਾਅ – ਕੰਮਕਾਜ ਕਰਨ ਨਾਲ ਲੋਕਾਂ ਨੂੰ ਤਨਾਅ ਦੀ ਸਮੱਸਿਆ ਹੋ ਜਾਂਦੀ ਹੈ ਜੋ ਕਈ ਬੀਮਾਰੀਆਂ ਦਾ ਕਾਰਨ ਬਣਦੀ ਹੈ। ਅਜਿਹੇ ‘ਚ ਤੁਸੀਂ ਆਪਣੀ ਡਾਈਟ ਦੇ ਨਾਲ-ਨਾਲ ਬਲੈਕ-ਟੀ ਦਾ ਵੀ ਸੇਵਨ ਕਰੋ ਜਿਸ ਨਾਲ ਸਟ੍ਰੈੱਸ ਲੇਵਲ ਘੱਟ ਹੋਵੇਗਾ। ਇਸ ਤੋਂ ਇਲਾਵਾ ਟੀ ਬਲੈਕ-ਟੀ ਪੀਣ ਨਾਲ ਯਾਦਦਾਸ਼ਤ ਵਧਦੀ ਹੈ ਅਤੇ ਦਿਮਾਗ਼ ਤੇਜ਼ ਹੁੰਦਾ ਹੈ।
ਐਨਰਜੀ – ਸਾਰਾ ਦਿਨ ਕੰਮ ਕਰਨ ਦੀ ਵਜ੍ਹਾ ਨਾਲ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਅਜਿਹੇ ਵਿੱਚ ਬਲੈਕ-ਟੀ ਪੀਓ ਜਿਸ ਨਾਲ ਸ਼ਰੀਰ ਵਿੱਚ ਐਨਰਜੀ ਆਵੇਗੀ ਅਤੇ ਥਕਾਵਟ ਵੀ ਦੂਰ ਹੋਵੇਗੀ।
ਚਮੜੀ – ਰੋਜ਼ਾਨਾ ਬਲੈਕ-ਟੀ ਪੀਣ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਨਾਲ ਸਮੇਂ ਤੋਂ ਪਹਿਲਾਂ ਝੁਰੜੀਆਂ ਅਤੇ ਚਮੜੀ ਦੀ ਇਨਫ਼ੈਕਸ਼ਨ ਨਹੀਂ ਹੁੰਦੀ।
ਸੂਰਜਵੰਸ਼ੀ