ਬਰਨਾਲਾ, ਬਾਦਲ, ਓਮ ਪੁਰੀ ਤੇ ਹੋਰ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ

ਚੰਡੀਗੜ੍ਹ – ਪਿਛਲੀ ਵਿਧਾਨ ਸਭਾ ਦੇ ਸਮਾਗਮ ਤੋਂ ਲੈ ਕੇ ਅੱਜ ਤੱਕ ਵਿਛੜੀਆਂ ਸਖਸ਼ੀਅਤਾਂ ਨੂੰ ਅੱਜ ਪੰਜਾਬ ਵਿਧਾਨ ਸਭਾ ਵਿਚ ਸ਼ਰਧਾਂਜਲੀ ਦਿੱਤੀ ਗਈ| ਇਹ ਸ਼ਰਧਾਂਜਲੀ ਸਮੁੱਚੀ ਵਿਧਾਨ ਸਭਾ ਵੱਲੋਂ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਦਿੰਦਿਆਂ ਇਨ੍ਹਾਂ ਸ਼ਖਸੀਅਤਾਂ ਦੀਆਂ ਜੀਵਨੀਆਂ ਤੇ ਚਾਨਣਾ ਪਾਇਆ ਤੇ ਪੰਜਾਬ ਵਾਸੀਆਂ ਨੂੰ ਉਨ੍ਹਾਂ ਵੱਲੋਂ ਪਾਏ ਪੂਰਨਿਆਂ ‘ਤੇ ਚੱਲਣ ਲਈ ਕਿਹਾ|
ਵਿਧਾਨ ਸਭਾ ਵੱਲੋਂ ਅੱਜ ਸੁਰਜੀਤ ਸਿੰਘ ਬਰਨਾਲਾ, ਸਾਬਕਾ ਮੁੱਖ ਮੰਤਰੀ, ਗੁਰਦੇਵ ਸਿੰਘ ਬਾਦਲ ਸਾਬਕਾ ਮੰਤਰੀ, ਰਾਜ ਕੁਮਾਰ ਖੁਰਾਣਾ ਸਾਬਕਾ ਰਾਜ ਮੰਤਰੀ, ਮੱਖਣ ਸਿੰਘ ਸਾਬਕਾ ਐਮ.ਐਲ.ਏ, ਰਾਮ ਲੁਭਾਇਆ ਸਾਬਕਾ ਐਮ.ਐਲ.ਏ, ਰਾਜਿੰਦਰਪਾਲ ਸਿੰਘ ਅੱਤਰੀ ਸੀਨੀਅਰ ਕਾਂਗਰਸੀ ਨੇਤਾ ਤੋਂ ਇਲਾਵਾ ਦੁਰਗਾ ਸਿੰਘ, ਮਲਕੀਅਤ ਸਿੰਘ, ਸੇਵਾ ਸਿੰਘ, ਗੁਰਬਚਨ ਸਿੰਘ (ਸਾਰੇ ਸੁਤੰਤਰਤਾ ਸੰਗਰਾਮੀ), ਰਾਜਿੰਦਰ ਕੁਮਾਰ ਉਰਫ ਗੁੱਡੂ, ਵਾਈਸ ਚੇਅਰਮੈਨ ਐਸ.ਸੀ ਕਮਿਸ਼ਨ, ਓਮ ਪੁਰੀ ਨਿਪੁੰਨ ਅਭਿਨੇਤਾ, ਸਰਦਾਰਨੀ ਫੂਲਨ ਰਾਣੀ ਪ੍ਰਸਿੱਧ ਕਲਾਕਾਰ, ਜਸਵੀਰ ਸਿੰਘ ਸੈਨਿਕ ਅਤੇ ਸ਼ਹੀਦ ਜਗਜੀਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ|