ਅਦਾਲਤ ਨੇ 1984 ਸਿੱਖ ਕਤਲੇਆਮ ਸਬੰਧੀ ਪੰਜ ਮਾਮਲਿਆਂ ਨੂੰ ਕੀਤਾ ਰੀ-ਓਪਨ

ਨਵੀਂ ਦਿੱਲੀ—ਹਾਈ ਕੋਰਟ ਨੇ 1984 ਸਿੱਖ ਕਤਲੇਆਮ ਨਾਲ ਸਬੰਧਤ ਪੰਜ ਕੇਸਾਂ ਨੂੰ ਦੁਬਾਰਾ ਰੀ-ਓਪਨ ਕਰ ਦਿੱਤਾ ਹੈ। ਇਹ ਮਾਮਲੇ 1986 ‘ਚ ਬੰਦ ਕਰ ਦਿੱਤੇ ਗਏ ਸਨ। ਜਾਂਚ ਕਮੇਟੀ ਨੇ ਅਦਾਲਤ ਨੂੰ ਦੱਸਿਆ ਹੈ ਕਿ ਚਸ਼ਮਦੀਦ ਗਵਾਹਾਂ ਤੋਂ ਪੁੱਛ-ਗਿੱਛ ਹੀ ਨਹੀਂ ਕੀਤੀ ਗਈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ 1984 ਦੇ ਸਿੱਖ-ਵਿਰੋਧੀ ਦੰਗਿਆਂ ਦੇ ਮਾਮਲਿਆਂ ਨਾਲ ਜੁੜੀਆਂ 190 ਤੋਂ ਵੱਧ ਫਾਈਲਾਂ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਜਸਟਿਸ ਏ. ਕੇ. ਸੀਕਰੀ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਵਲੋਂ ਦੱਸੇ ਗਏ 293 ਵਿਚੋਂ 190 ਤੋਂ ਵਧ ਮਾਮਲਿਆਂ ਦੀਆਂ ਫਾਈਲਾਂ ਬੰਦ ਕੀਤੇ ਜਾਣ ‘ਤੇ ਡੂੰਘੀ ਚਿੰਤਾ ਪ੍ਰਗਟਾਉਂਦੇ ਹੋਏ ਕੇਂਦਰ ਸਰਕਾਰ ਨੂੰ ਸਾਰੀਆਂ ਬੰਦ ਕੀਤੀਆਂ ਗਈਆਂ ਫਾਈਲਾਂ ਆਉਣ ਵਾਲੀ 25 ਅਪ੍ਰੈਲ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ।