ਸੈਨ ਫ੍ਰਾਂਸਿਸਕੋ (ਯੂ.ਐਸ.): ਫੇਸਬੁੱਕ ਨੇ ਵੀਰਵਾਰ ਨੂੰ ਦੱਸਿਆ ਕਿ ਉਸ ਨੇ ਆਪਣੇ ਸੋਲਰ ਪਾਵਰ ਡ੍ਰੋਨ ਐਕਲੀਵਾ ਦਾ ਸਫਲ ਟੈਸਟ ਕੀਤਾ ਹੈ। ਇਸ ਦੇ ਜ਼ਰੀਏ ਉਹ ਦੁਨੀਆ ਭਰ ਵਿੱਚ ਇੰਟਰਨੈੱਟ ਕਨੈਕਟੀਵਿਟੀ ਨੂੰ ਵਧਾਇਆ ਜਾ ਸਕਦਾ ਹੈ। ਕੰਪਨੀ ਮੁਤਾਬਕ 28 ਜੂਨ ਨੂੰ ਹੋਏ ਟੈਸਟ ਵਿੱਚ ਉਸ ਨੂੰ ਐਰੀਜੋਨਾ ਦੇ ਯੂਮਾ ਵਿੱਚ 1000 ਫੁੱਟ ਤੱਕ 96 ਮਿੰਟ ਤੱਕ ਉਡਾਇਆ ਗਿਆ। ਵੀਰਵਾਰ ਨੂੰ ਮਾਰਕ ਜੁਕਰਬਰਗ ਨੇ ਆਪ ਇੱਕ ਪੋਸਟ ਦੇ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ।
ਫੇਸਬੁੱਕ ਨੂੰ ਉਮੀਦ ਹੈ ਕਿ ਇੱਕ ਵਾਰ ਵਿੱਚ ਤਿੰਨ ਮਹੀਨੇ ਤੱਕ 60 ਹਜ਼ਾਰ ਫੁੱਟ ਉੱਚਾ ਉੱਡ ਸਕੇਗਾ। ਨਾਲ ਹੀ ਇਹ ਇੱਕ ਸੀਮਤ ਖੇਤਰ ਵਿੱਚ ਇੰਟਰਨੈੱਟ ਸੁਵਿਧਾ ਦੇ ਸਕਦਾ ਹੈ। ਹਾਲੇ ਤੱਕ ਹਾਈ ਐਲਟੀਟਿਊਡ ਬਲੂਨ ਦੇ ਜ਼ਰੀਏ ਦੂਰ-ਦਰਾਜ ਦੇ ਖੇਤਰ ਵਿੱਚ ਇੰਟਰਨੈੱਟ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਜੇਕਰ ਸਭ ਕੁਝ ਸਹੀ ਰਿਹਾ ਤਾਂ ਡ੍ਰੋਨ ਦੇ ਜ਼ਰੀਏ ਦੂਰ-ਦਰਾਜ ਦੇ ਇਲਾਕਿਆਂ ਵਿੱਚ ਤੇਜ਼ ਸਪੀਡ ਨਾਲ ਇੰਟਰਨੈਟ ਦੀ ਸੁਵਿਧਾ ਦਿੱਤੀ ਜਾ ਸਕੇਗੀ।
ਫੇਸਬੁਕ ਦੇ ਇੰਜਨੀਅਰਿੰਗ ਡਾਇਰੈਕਟਰ ਤੇ ਇਸ ਦੀ ਕਨੈਕਟਿਵਿਟੀ ਲੈਬ ਦੇ ਹੈੱਡ ਯੇਲ ਮਾਗੁਰੀ ਮੁਤਾਬਕ, ਐਕਲੀਵਾ ਦੀ ਪਹਿਲੀ ਫਲਾਇਟ ਲਈ ਉਹ ਬਹੁਤ ਹੀ ਰੋਮਾਂਚਿਕ ਸੀ। ਇਸ ਵਿੱਚ ਕਈ ਚੁਨੌਤੀਆਂ ਸਨ ਜਿਨ੍ਹਾਂ ਦਾ ਸਾਹਮਣਾ ਕਰਨਾ ਪਿਆ। ਉਮੀਦ ਹੈ ਕਿ ਇਸ ਸਿਸਟਮ ਨੂੰ ਸਰਵਿਸ ਤੇ ਤੌਰ ਤੇ ਵਰਤਿਆ ਜਾਵੇਗਾ। ਭਾਰਤ ਵੀ ਉਨ੍ਹਾਂ ਦੇਸ਼ਾਂ ਵਿੱਚੋ ਇੱਕ ਹੈ, ਜਿੱਥੇ ਫੇਸਬੁਕ ਦੇ ਡ੍ਰੋਨ ਦੇ ਜ਼ਰੀਏ ਇੰਟਰਨੈੱਟ ਦੇਣ ਦੀ ਪਲਾਨਿੰਗ ਕੀਤੀ ਜਾ ਰਹੀ ਹੈ।















