ਫਿਰੋਜ਼ਪੁਰ: ਬੀ.ਐੱਸ.ਐੱਫ ਨੂੰ ਮਿਲੀ ਵੱਡੀ ਸਫ਼ਲਤਾ, ਭਾਰੀ ਮਾਤਰਾ ‘ਚ ਹਥਿਆਰਾਂ ਦਾ ਜ਼ਖੀਰਾ ਬਰਾਮਦ

Image Courtesy :jagbani(punjabkesar)

ਫਿਰੋਜ਼ਪੁਰ : ਫਿਰੋਜ਼ਪੁਰ ਭਾਰਤ-ਪਾਕਿਸਤਾਨ ਬਾਰਡਰ ‘ਤੇ ਬੀ.ਐੱਸ.ਐੱਫ ਨੇ ਪਾਕਿਸਤਾਨ ਵਲੋਂ ਭੇਜਿਆ ਗਿਆ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ ਅਤੇ ਸਮਾਚਾਰ ਲਿਖੇ ਜਾਣ ਤੱਕ ਅਜੇ ਵੀ ਬੀ.ਐੱਸ.ਐੱਫ ਜਵਾਨਾਂ ਦੀ ਸਰਚ ਮੁਹਿੰਮ ਜਾਰੀ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮਤਾਬਕ ਬੀ.ਐੱਸ.ਐੱਫ. ਦੀ 124 ਬਟਾਲੀਅਨ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਸਰਚ ਮੁਹਿੰਮ ਚਲਾਉਂਦੇ ਹੋਏ ਬੀ.ਓ.ਪੀ. ਨਿਊ ਗਜਨੀਵਾਲਾ ਏਰੀਏ ‘ਚੋਂ ਕੌਮਾਂਤਰੀ ਸਰਹੱਦ ‘ਚੋਂ ਕਟੀਲੀ ਤਾਰ ਦੇ ਪਾਰ 3 ਏ.ਕੇ.47 ਰਾਈਫਲਾਂ, 6 ਮੈਗਜ਼ੀਨ, 91 ਕਾਰਤੂਸ 2 ਐੱਮ 16 ਰਾਈਫਲ, 4 ਮੈਗਜ਼ੀਨ, 57 ਕਾਰਤੂਸ ਅਤੇ ਪਿਸਤੌਲ 9 ਐੱਮ.ਐੱਮ. 4 ਮੈਗਜੀਨ ਅਤੇ 20 ਕਾਰਤੂਸ ਬਰਾਮਦ ਕੀਤੇ ਹਨ।
ਬੀ.ਐੱਸ.ਐੱਫ ਵਲੋਂ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਵਲੋਂ ਆਈ.ਏ.ਐਾਈ ਜਾਂ ਕਿਹੜੇ ਪਾਕਿਸਤਾਨੀ ਤਸਕਰਾਂ ਵਲੋਂ ਇਹ ਹਥਿਆਰ ਭੇਜੇ ਗਏ ਹਨ ਅਤੇ ਭਾਰਤ ‘ਚ ਕਿਹੜੇ ਤਸਕਰਾਂ ਵਲੋਂ ਇਨ੍ਹਾਂ ਹਥਿਆਰਾਂ ਦੀ ਡਿਲਿਵਰੀ ਕੀਤੀ ਜਾ ਰਹੀ ਹੈ ਅਤੇ ਅੱਗੇ ਇਹ ਹਥਿਆਰ ਕਿੱਥੇ ਪਹੁੰਚਾਏ ਜਾਣ ਹਨ। ਸੰਪਰਕ ਕਰਨ ‘ਤੇ ਇਸ ਬਰਾਮਦਗੀ ਨੂੰ ਲੈ ਕੇ ਹੁਣ ਤੱਕ ਕੋਈ ਵੀ ਅਧਿਕਾਰੀ ਸਰਕਾਰੀ ਤੌਰ ‘ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ।
News Credit :jagbani(punjabkesar)