ਫ਼ਿਲਮ ਵੇਦਾ ‘ਚ ਨਜ਼ਰ ਆਵੇਗੀ ਤਮੰਨਾ ਭਾਟੀਆ

ਅਦਾਕਾਰਾ ਤਮੰਨਾ ਭਾਟੀਆ ਨਿਰਦੇਸ਼ਕ ਨਿਖਿਲ ਅਡਵਾਨੀ ਦੀ ਆਉਣ ਵਾਲੀ ਫ਼ਿਲਮ ਵੇਦਾ ‘ਚ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਅਦਾਕਾਰਾ ਸ਼ਰਵਰੀ ਵਾਘ ਟਾਈਟਲ ਰੋਲ ‘ਚ ਹੈ। ਬੌਲੀਵੁਡ ਅਦਾਕਾਰ ਜੌਹਨ ਐਬਰਾਹਮ ਅਤੇ ਅਭਿਸ਼ੇਕ ਬੈਨਰਜੀ ਵੀ ਇਸ ਪ੍ਰੌਜੈਕਟ ਦਾ ਹਿੱਸਾ ਹਨ। ਇਸ ਫ਼ਿਲਮ ‘ਚ ਦਰਸ਼ਕਾਂ ਨੂੰ ਐਕਸ਼ਨ ਭਰਪੂਰ ਸੀਨ ਦੇਖਣ ਨੂੰ ਮਿਲਣਗੇ। ਅਦਾਕਾਰਾ ਭਾਟੀਆ ਨੇ ਕਿਹਾ, ”ਮੈਨੂੰ ਨਿਖਿਲ ਦਾ ਕਹਾਣੀਆਂ ਸੁਣਾਉਣ ਦਾ ਤਰੀਕਾ ਹਮੇਸ਼ਾ ਪਸੰਦ ਰਿਹਾ ਹੈ। ਉਸ ਨੂੰ ਕੰਮ ਦਾ ਵੱਲ ਹੈ ਅਤੇ ਉਸ ਦੀ ਇਹੀ ਕਲਾ ਕੰਮ ਨੂੰ ਚਾਰ ਚੰਨ੍ਹ ਲਾਉਂਦੀ ਹੈ। ਮੈਂ ਅਤੇ ਜੌਹਨ ਵੀ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹਾਂ। ਇਹ ਦੇਖਣਾ ਯਕੀਨਨ ਦਿਲਚਸਪ ਹੋਵੇਗਾ ਕਿ ਮੇਰਾ ਕਿਰਦਾਰ ਕੀ ਵੱਖਰਾ ਕਰੇਗਾ।”
ਅਡਵਾਨੀ ਆਪਣੀਆਂ ਫ਼ਿਲਮਾਂ ਕੱਲ ਹੋ ਨਾ ਹੋ, ਸਲਾਮ-ਏ-ਇਸ਼ਕ, ਡੀ-ਡੇਅ ਅਤੇ ਬਾਟਲਾ ਹਾਊਸ ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਹਨ। ਅਡਵਾਨੀ ਨੇ ਕਿਹਾ, ”ਜਦੋਂ ਮੈਂ ਇਸ ਖ਼ਾਸ ਭੂਮਿਕਾ ਲਈ ਤਮੰਨਾ ਨਾਲ ਸੰਪਰਕ ਕੀਤਾ ਤਾਂ ਉਸ ਨੇ ਤੁਰੰਤ ਇਸ ਫ਼ਿਲਮ ਲਈ ਮੇਰੇ ‘ਤੇ ਭਰੋਸਾ ਕਰ ਲਿਆ। ਮੈਂ ਅਤੇ ਮੇਰੀ ਟੀਮ ਤਮੰਨਾ ਨੂੰ ਨਾਲ ਲੈ ਕੇ ਬਹੁਤ ਖੁਸ਼ ਹਾਂ।” ਫ਼ਿਲਮ ਵੇਦਾ ਦੀ ਕਹਾਣੀ ਅਸੀਮ ਅਰੋੜਾ ਦੁਆਰਾ ਲਿਖੀ ਗਈ ਹੈ। ਫ਼ਿਲਮ ਨੂੰ ਜ਼ੀ ਸਟੂਡੀਓਜ਼, ਐਮੇ ਐਂਟਰਟੇਨਮੈਂਟ ਅਤੇ ਜੇ. ਏ. ਐਂਟਰਟੇਨਮੈਂਟ ਵਲੋਂ ਬਣਾਇਆ ਜਾ ਰਿਹਾ ਹੈ। ਭਾਟੀਆ ਨੂੰ ਹਾਲ ਹੀ ‘ਚ ਨੈੱਟਫ਼ਲਿਕਸ ਦੀ ਫ਼ਿਲਮ ਲਸਟ ਸਟੋਰੀਜ਼ 2 ‘ਚ ਵਿਜੈ ਵਰਮਾ ਨਾਲ ਦੇਖਿਆ ਗਿਆ ਸੀ। ਤਮੰਨਾ ਰਜਨੀਕਾਂਤ ਦੀ ਅਗਲੀ ਫ਼ਿਲਮ ਜੇਲ੍ਹਰ ਅਤੇ ਚਿਰੰਜੀਵੀ ਦੀ ਭੋਲਾ ਸ਼ੰਕਰ ‘ਚ ਵੀ ਨਜ਼ਰ ਆਵੇਗੀ।