ਪੱਤਰਕਾਰ ਸੁਜਾਤ ਬੁਖਾਰੀ ਦੇ ਕਤਲ ਦੇ ਮਾਸਟਰਮਾਇੰਡ ਨੇ ਬੰਗਲੁਰੂ ਤੋਂ ਕੀਤੀ ਸੀ MBA

ਨਵੀਂ ਦਿੱਲੀ— ਪੱਤਰਕਾਰ ਸੁਜਾਤ ਬੁਖਾਰੀ ਦੇ ਕਤਲ ‘ਚ ਸ਼ਾਮਲ ਲਸ਼ਕਰ-ਏ-ਤੈਯਬਾ ਦੇ ਫਰਾਰ ਅੱਤਵਾਦੀ ਅਤੇ ਪਾਕਿਸਤਾਨੀ ਨਾਗਰਿਕ ਨਵੀਦ ਜਟ ਸਮੇਤ ਤਿੰਨ ਲੋਕਾਂ ਦੀ ਜੰਮੂ ਕਸ਼ਮੀਰ ਪੁਲਸ ਨੇ ਪਛਾਣ ਕਰ ਲਈ ਹੈ। ਇਨ੍ਹਾਂ ‘ਚ ਸੱਜਾਦ ਗੁਲ ਨੂੰ ਕਤਲ ਦਾ ਮਾਸਟਰ ਮਾਇੰਡ ਦੱਸਿਆ ਗਿਆ ਹੈ।
ਮੈਨਜਮੈਂਟ ਗ੍ਰੈਜੂਏਟ ਸੱਜਾਦ ਗੁਲ ਪੰਜ ਸਾਲ ਪਹਿਲੇ ਪਾਕਿਸਤਾਨ ਚਲਾ ਗਿਆ ਸੀ। ਖੁਫੀਆ ਸੂਤਰਾਂ ਮੁਤਾਬਕ ਮੂਲ ਰੂਪ ਤੋਂ ਕਸ਼ਮੀਰ ਦੇ ਰਹਿਣ ਵਾਲੇ ਅੱਤਵਾਦੀ ਸੱਜਾਦ ਨੇ ਬੰਗਲੁਰੂ ਦੇ ਇਕ ਪ੍ਰਾਈਵੇਟ ਇੰਸਟੀਚਿਊਟ ਤੋਂ ਐਮ.ਬੀ.ਏ ਕੀਤਾ ਸੀ ਅਤੇ ਉਹ ਪਾਕਿਸਤਾਨ ਦੇ ਰਾਵਲਪਿੰਡੀ ‘ਚ ਰਹਿੰਦਾ ਹੈ। ਸੁਜਾਤ ਬੁਖਾਰੀ ਦੇ ਕਤਲ ਦਾ ਆਦੇਸ਼ ਲਸ਼ਕਰ ਸਰਗਨਾ ਨੇ ਦਿੱਤਾ ਸੀ। ਸੱਜਾਦ ਨੇ ਉਸ ਦੇ ਖੁਦ ਦੇ ਵੱਲੋਂ ਚੁਣੇ ਗਏ ਸਥਾਨਕ ਅੱਤਵਾਦੀਆਂ ਨੂੰ ਪੱਤਰਕਾਰ ਦੇ ਕਤਲ ਦੀ ਜ਼ਿੰਮੇਦਾਰੀ ਦਿੱਤੀ ਸੀ। ਰਾਇਜਿੰਗ ਕਸ਼ਮੀਰ ਦੇ ਐਡੀਟਰ ਇਨ ਚੀਫ ਸੁਜਾਤ ਬੁਖਾਰੀ ਨੇ ਕੇਂਦਰ ‘ਚ ਰਮਜ਼ਾਨ ਜੰਗਬੰਦੀ ਦਾ ਸਮਰਥਨ ਕੀਤਾ ਸੀ। ਜਿਸ ਕਾਰਨ ਲਸ਼ਕਰ ਸਮੇਤ ਕਸ਼ਮੀਰ ‘ਚ ਕੰਮ ਕਰ ਰਹੇ ਦੂਜੇ ਪਾਕਿਸਤਾਨ ਕੰਟਰੋਲ ਅੱਤਵਾਦੀ ਸੰਗਠਨ ਉਨ੍ਹਾਂ ਤੋਂ ਨਾਰਾਜ਼ ਚੱਲ ਰਹੇ ਸਨ।