ਪੰਜਾਬ ਸਰਕਾਰ ਦਾ ਵੱਡਾ ਕਦਮ, ਸ਼ੱਕੀ ਅਨਸਰਾਂ ‘ਤੇ ਨਜ਼ਰ ਰੱਖਣ ਲਈ ਪੁਲਸ ਚੌਂਕੀਆਂ ਕੀਤੀਆਂ ਤਾਇਨਾਤ

ਗੁਰਦਾਸਪੁਰ- ਪੰਜਾਬ ਸਰਕਾਰ ਅਤੇ ਪੰਜਾਬ ਪੁਲਸ, ਪੰਜਾਬ ‘ਚੋਂ ਨਸ਼ਾ ਤਸਕਰਾਂ ਅਤੇ ਨਸ਼ੇ ਨੂੰ ਖ਼ਤਮ ਕਰਨ ਲਈ ਵੱਖ-ਵੱਖ ਉਪਰਾਲੇ ਕਰ ਰਹੀ ਹੈ। ਜਿਸ ਦੇ ਚਲਦੇ ਅੱਜ ਬਟਾਲਾ ਦੇ ਗਾਂਧੀ ਕੈਂਪ ‘ਚ ਪੁਲਸ ਦੀਆਂ ਚੌਂਕੀਆਂ ਤਾਇਨਾਤ ਕੀਤੀਆਂ ਗਈਆਂ। ਇਹ ਚੌਂਕੀਆਂ ਕੈਂਪ ਦੇ ਵੱਖ-ਵੱਖ ਪ੍ਰਵੇਸ਼ ਦੁਆਰਾ ‘ਤੇ ਬਣਾਈਆਂ ਗਈਆਂ ਹਨ। ਇਨ੍ਹਾਂ ਚੌਂਕੀਆਂ ‘ਚ ਹਰ ਸਮੇਂ ਪੁਲਸ ਤਾਇਨਾਤ ਰਹੇਗੀ ਨਾਲ ਹੀ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ।
ਇਨ੍ਹਾਂ ਚੌਂਕੀਆਂ ਨਾਲ ਪੁਲਸ ਹਰ ਉਸ ਵਿਅਕਤੀ ਦੇ ਨਜ਼ਰ ਰੱਖਗੀ ਜੋ ਸ਼ੱਕੀ ਨਜ਼ਰ ਆਉਣਗੇ। ਇਸ ਨਾਲ ਜਿਥੇ ਵਾਰਦਾਤਾਂ ਨੂੰ ਠੱਲ ਪਾਵੇਗੀ, ਉੱਥੇ ਹੀ ਨਸ਼ਾ ਕਰਨ ਵਾਲੇ ਅਤੇ ਨਸ਼ਾ ਤਸਕਰਾਂ ‘ਤੇ ਵੀ ਨਜ਼ਰ ਰੱਖੀ ਜਾਵੇਗੀ। ਇਨ੍ਹਾਂ ਪੁਲਸ ਚੌਂਕੀਆਂ ਦਾ ਉਦਘਾਟਨ ਵਿਧਾਇਕ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਵਲੋਂ ਕੀਤਾ ਗਿਆ। ਇਸ ਮੌਕੇ ਐੱਸ. ਐੱਸ. ਪੀ. ਬਟਾਲਾ ਅਸ਼ਵਨੀ ਗੋਟਿਆਲ ਵੀ ਮੌਜ਼ੂਦ ਰਹੇ।