ਪੰਜਾਬ ਨੂੰ ਨਜ਼ਰ ਤੇ ਦਾਗ ਲੱਗ ਗਿਆ ਸੀ ਜਿਸ ਨੂੰ ਅਸੀਂ ਧੋ ਰਹੇ ਹਾਂ : ਹਰਜੋਤ ਬੈਂਸ

ਮੋਗਾ : ਆਜ਼ਾਦੀ ਦੇ 79ਵੇਂ ਦਿਹਾੜੇ ‘ਤੇ ਮੋਗਾ ਤੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਹਰਜੋਤ ਬੈਂਸ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਹਨ। ਅਨੇਕਾਂ ਕੁਰਬਾਨੀਆਂ ਤੇ ਸ਼ਹਾਦਤਾਂ ਤੋਂ ਬਾਅਦ ਸਾਨੂੰ ਇਹ ਆਜ਼ਾਦੀ ਮਿਲੀ ਹੈ। ਸ਼ਹਾਦਤਾਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਆ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨੂੰ ਨਜ਼ਰ ਲੱਗ ਗਈ ਸੀ, ਪੰਜਾਬ ‘ਤੇ ਤੌਮਤ ਅਤੇ ਨਸ਼ੇ ਦਾ ਦਾਗ ਲੱਗ ਗਿਆ ਸੀ ਜਿਸ ਨੂੰ ਅਸੀਂ ਧੋ ਰਹੇ ਹਾਂ। ਬੈਂਸ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਪੰਜਾਬ ਦੇ ਅਕਸ ਨੂੰ ਦੁਬਾਰਾ ਸਹੀ ਕੀਤਾ ਜਾ ਰਿਹਾ ਹੈ।
ਪੰਜਾਬ ਵਿਚ ਨਸ਼ਿਆਂ ਵਿਰੁੱਧ ਜੰਗ ਚੱਲ ਰਹੀ ਹੈ, ਜਿਸ ਵਿਚ ਪੁਲਸ ਵੀ ਆਪਣਾ ਕੰਮ ਕਰ ਰਹੀ ਹੈ। ਸਮਾਜ, ਸਿਹਤ ਮਹਿਕਮੇ ਆਪਣਾ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਬੱਚਿਆਂ ਦੇ ਪਾਠਕ੍ਰਮ ਵਿਚ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਸਲੇਬਸ ਸ਼ਾਮਲ ਕੀਤਾ ਗਿਆ ਹੈ।