ਪੰਜਾਬ ‘ਚ ED ਦੀ ਰੇਡ, ਤੜਕੇ ਹੀ ਪੁੱਜੀਆਂ ਟੀਮਾਂ, ਪ੍ਰਾਪਰਟੀ ਡੀਲਰ ਦਾ ਘਰ ਕੀਤਾ ਸੀਲ

ਫਿਰੋਜ਼ਪੁਰ/ਪਠਾਨਕੋਟ : ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਅਤੇ ਪਠਾਨਕੋਟ ‘ਚ ਵੀਰਵਾਰ ਤੜਕਸਾਰ ਹੀ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਦੀਆਂ ਟੀਮਾਂ ਵਲੋਂ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ‘ਚ ਈ. ਡੀ. ਦੀ ਟੀਮ ਦੋ ਗੱਡੀਆਂ ‘ਚ ਇਕ ਪ੍ਰਾਪਰਟੀ ਡੀਲਰ ਦੇ ਘਰ ਪੁੱਜੀ ਅਤੇ ਟੀਮ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਘਰ ਦੇ ਆਸ-ਪਾਸ ਦਾ ਇਲਾਕਾ ਈ. ਡੀ. ਵਲੋਂ ਸੀਲ ਕਰ ਦਿੱਤਾ ਗਿਆ ਹੈ। ਟੀਮ ਵਲੋਂ ਘਰ ਅੰਦਰ ਦਸਤਾਵੇਜ਼ਾਂ ਦੀ ਜਾਂਚ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਕਾਰਵਾਈ ਦੌਰਾਨ ਘਰ ਦੇ ਅੰਦਰ-ਬਾਹਰ ਆਵਾਜਾਈ ‘ਤੇ ਵੀ ਰੋਕ ਲਾਈ ਗਈ ਹੈ।
ਫਿਲਹਾਲ ਈ. ਡੀ. ਵਲੋਂ ਇਸ ਕਾਰਵਾਈ ਦੇ ਕਾਰਨਾਂ ਬਾਰੇ ਕੋਈ ਅਧਿਕਾਰਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਈ. ਡੀ. ਦੀ ਟੀਮ ਪਠਾਨਕੋਟ ਵੀ ਪੁੱਜੀ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ।