ਹੁਸ਼ਿਆਰਪੁਰ – ਹੁਸ਼ਿਆਰਪੁਰ-ਟਾਂਡਾ ਰੋਡ ‘ਤੇ ਸੀਕਰੀ ਅੱਡੇ ਦੇ ਨੇੜੇ ਇਕ ਭਿਆਨਕ ਸੜਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਵਾਲੇ ਪਾਸੇ ਤੋਂ ਖਾਲੀ ਨਿੱਜੀ ਸਕੂਲ ਦੀ ਬੱਸ ਜਦੋਂ ਕਸਬਾ ਟਾਂਡਾ ਵੱਲ ਨੂੰ ਜਾ ਰਹੀ ਸੀ ਤਾਂ ਸਾਹਮਣੇ ਤੋਂ ਰਾਗ ਸਾਈਡ ਤੋਂ ਇਕ ਸਵਿੱਫਟ ਕਾਰ ਸਕੂਲ ਬੱਸ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਚਲਾ ਰਹੇ ਸਵਿੱਫਟ ਕਾਰ ਸਵਾਰ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਗੱਡੀ ਦੇ ਏਅਰਬੈਗ ਵੀ ਖੁੱਲ੍ਹ ਗਏ।
ਮੌਕੇ ਉੱਤੇ ਵਾਰ-ਵਾਰ ਫੋਨ ਕਰਨ ਉੱਤੇ ਲੋਕਾਂ ਨੇ ਰੋਸ ਜ਼ਾਹਰ ਕੀਤਾ ਕਿ ਨਾ ਤਾਂ ਐਮਰਜੈਂਸੀ ਨੰਬਰ ਅਤੇ ਨਾ ਹੀ ਐਂਬੂਲੈਂਸ ਐਮਰਜੈਂਸੀ ਨੰਬਰ ਲੱਗ ਰਿਹਾ ਸੀ ਅਤੇ ਕਾਫ਼ੀ ਦੇਰ ਹਾਦਸਾ ਹੋ ਜਾਣ ਤੋਂ ਬਾਅਦ ਨੌਜਵਾਨ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਕਿਸੇ ਰਾਹਗੀਰ ਵੱਲੋਂ ਆਪਣੀ ਪ੍ਰਾਈਵੇਟ ਗੱਡੀ ਵਿੱਚ ਨੌਜਵਾਨ ਨੂੰ ਲਿਜਾ ਕੇ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ। ਉਥੇ ਹੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।















