ਪ੍ਰੋਟੀਨ ਦੀ ਘਾਟ ਨੂੰ ਕਰੋ ਦੂਰ

ਭੱਜ ਦੌੜ ਦੀ ਜ਼ਿੰਦਗੀ ‘ਚ ਕਿਸੇ ਦੇ ਕੋਲ ਇਨ੍ਹਾਂ ਜ਼ਿਆਦਾ ਸਮਾਂ ਨਾ ਹੋਣ ਕਰ ਕੇ ਸਿਹਤ ਦਾ ਖ਼ਾਸ ਖ਼ਿਆਲ ਨਹੀਂ ਰੱਖ ਸਕਦੇ। ਸ਼ਰੀਰ ਦਾ ਸਹੀਂ ਢੰਗ ਨਾਲ ਧਿਆਨ ਨਾ ਰੱਖਣ ਨਾਲ ਅਨੇਕਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਿਹਤ ਸਬੰਧੀ ਪਰੇਸ਼ਾਨੀਆਂ ‘ਚੋਂ ਇੱਕ ਹੋਰ ਪਰੇਸ਼ਾਨੀ ਜੋ ਆਮ ਤੌਰ ‘ਤੇ ਪਾਈ ਗਈ ਹੈ ਉਹ ਹੈ ਕਮਜ਼ੋਰ ਮਾਸ-ਪੇਸ਼ੀਆਂ ਦੀ। ਹਾਲ ਹੀ ਵਿੱਚ ਇਸ ਮੁੱਦੇ ‘ਤੇ ਰੀਸਰਚ ਕੀਤੀ ਗਈ ਹੈ। ਇਹ ਖੋਜ 30 ਤੋਂ 35 ਸਾਲ ਦੇ 1,243 ਲੋਕਾਂ ‘ਤੇ ਕੀਤੀ ਗਈ ਸੀ। ਇਸ ਖੋਜ ਅਨੁਸਾਰ, ਲਗਭਗ 71 ਫ਼ੀਸਦੀ ਲੋਕ ਕਮਜ਼ੋਰ ਮਾਸਪੇਸ਼ੀਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਸਮੱਸਿਆ ਦੇ ਕਾਰਨ ਹੱਥਾਂ ‘ਚ ਦਰਦ, ਥਕਾਵਟ, ਪੈਰਾਂ ‘ਚ ਦਰਦ, ਭੁੱਖ ਨਾ ਲਗਣਾ, ਨੀਂਦ ਨਾ ਆਉਣੀ, ਆਦਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਸ਼ੁਰੂ ਹੋ ਜਾਂਦੀਆਂ ਹਨ। ਪ੍ਰੋਟੀਨ: ਸਿਹਤ ਲਈ ਬਹੁਤ ਹੀ ਜ਼ਰੂਰੀ ਅਤੇ ਲਾਭਕਾਰੀ ਹੈ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਸ਼ਰੀਰ ‘ਚ ਪ੍ਰੋਟੀਨ ਦੀ ਘਾਟ ਨਾਲ ਬਹੁਤ ਸਾਰੀਆਂ ਪੇਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਲੱਛਣਾਂ ਨੂੰ ਪਛਾਣ ਕੇ ਤੁਸੀਂ ਸ਼ਰੀਰ ‘ਚ ਹੋ ਰਹੀ ਪ੍ਰੋਟੀਨ ਦੀ ਘਾਟ ਨੂੰ ਜਲਦੀ ਹੀ ਪੂਰਾ ਕਰ ਸਕਦੇ ਹੋ।
ਅੰਡੇ: ਅੰਡਿਆਂ ‘ਚ ਵਿਟਾਮਿਨ B1, D, ਓਮੈਗਾ-3, ਪ੍ਰੋਟੀਨ, ਕੈਲਸ਼ੀਅਮ ਅਤੇ ਮਿਨਰਲਜ਼ ਹੁੰਦੇ ਹਨ। ਅੰਡਿਆਂ ਦਾ ਰੋਜ਼ ਸੇਵਨ ਕਰਨ ਨਾਲ ਮਸਲ ‘ਚ ਹੋਣ ਵਾਲੀ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ। ਤੁਸੀਂ ਚਾਹੋ ਤਾਂ ਇਨ੍ਹਾਂ ਨੂੰ ਉਬਾਲ ਕੇ ਵੀ ਖਾ ਸਕਦੇ ਹੋ।
ਪ੍ਰੋਟੀਨ ਦੀ ਘਾਟ ਦੇ ਲੱਛਣ
ਖ਼ੂਨ ਦੀ ਘਾਟ: ਪ੍ਰੋਟੀਨ ਦੀ ਘਾਟ ਹੋਣ ‘ਤੇ ਸ਼ਰੀਰ ‘ਚ ਖ਼ੂਨ ਘੱਟ ਜਾਂਦਾ ਹੈ। ਖ਼ੂਨ ‘ਚ ਸਫ਼ੈਦ ਰਕਤ ਕੋਸ਼ਿਕਾਵਾਂ ਦੀ ਸੰਖਿਆ ਘੱਟ ਹੋਣ ‘ਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ। ਇਸ ਤਰ੍ਹਾਂ ਦੇ ਲੱਛਣ ਦਿਖਾਈ ਦੇਣ ਤਾਂ ਸਮਝ ਲੈਣਾ ਕੀ ਸ਼ਰੀਰ ‘ਚ ਪ੍ਰੋਟੀਨ ਦੀ ਘਾਟ ਹੈ।
ਥਕਾਵਟ: ਪ੍ਰੋਟੀਨ ਦੀ ਘਾਟ ਨਾਲ ਸ਼ਰੀਰ ‘ਚ ਕਮਜ਼ੋਰੀ ਦਿਖਾਈ ਦੇਣ ਲੱਗਦੀ ਹੈ। ਸਹੀ ਮਾਤਰਾ ‘ਚ ਪ੍ਰੋਟੀਨ ਨਾ ਲੈਣ ਨਾਲ ਖ਼ੂਨ ਦਾ ਵਹਾਅ ਘੱਟ ਜਾਂਦਾ ਹੈ ਜਿਸ ਨਾਲ ਸ਼ਰੀਰ ਥੱਕਿਆ-ਥੱਕਿਆ ਮਹਿਸੂਸ ਕਰਦਾ ਹੈ।
ਖ਼ੁਸ਼ਕ ਚਮੜੀ: ਖ਼ੁਸ਼ਕ ਸਕਿੱਲ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੈ। ਇਸ ਦੀ ਘਾਟ ਹੋ ਜਾਣ ‘ਤੇ ਸਕਿੱਨ ਖ਼ੁਸ਼ਕ ਜਿਹੀ ਹੋ ਜਾਂਦੀ ਹੈ, ਵਾਲ ਝੜਨ ਲਗਦੇ ਹਨ ਅਤੇ ਨੂੰਹ ਵੀ ਕਮਜ਼ੋਰ ਹੋ ਜਾਂਦੇ ਹਨ।
ਮਾਸ-ਪੇਸ਼ੀਆਂ ‘ਚ ਦਰਦ: ਪ੍ਰੋਟੀਨ ਦਾ ਸੇਵਨ ਘੱਟ ਕਰਨ ‘ਤੇ ਮਾਸ-ਪੇਸ਼ੀਆਂ ‘ਚ ਦਰਦ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਨਾਲ
ਸ਼ਰੀਰ ‘ਚ ਲਚਕੀਲਾਪਨ ਘੱਟ ਹੋਣ ਲਗਦਾ ਹੈ ਅਤੇ ਜੋੜਾਂ ਦੇ ਆਕੜਨ ਦੀ ਸਮੱਸਿਆ ਆ ਜਾਂਦੀ ਹੈ।

ਅਖਰੋਟ: ਅਖਰੋਟ ‘ਚ ਵੀ ਪ੍ਰੋਟੀਨ ਦੀ ਭਰਪੂਰ ਮਾਤਾ ਪਾਈ ਜਾਂਦੀ ਹੈ। 100 ਗ੍ਰਾਮ ਅਖਰੋਟ ‘ਚ 15 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਨੂੰ ਬਰੇਨ ਫ਼ੂਡ ਵੀ ਕਿਹਾ ਜਾਂਦਾ ਹੈ। ਅਖਰੋਟ ਖਾਣ ਨਾਲ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ, ਪਰ ਧਿਆਨ ਰਹੇ ਅਖਰੋਟਾਂ ਦੀ ਤਾਸੀਰ ਬਹੁਤ ਹੀ ਜ਼ਿਆਦਾ ਗਰਮ ਹੁੰਦੀ ਹੈ ਇਸ ਲਈ ਜ਼ਿਆਦਾ ਮਾਤਰਾ ‘ਚ ਇਨ੍ਹਾਂ ਦਾ ਸੇਵਨ ਨਾ ਕਰਨਾ ਚਾਹੀਦਾ।