ਪ੍ਰਿਯੰਕਾ ਚੋਪੜਾ ਅਤੇ ਅਨੁਸ਼ਕਾ ਸ਼ਰਮਾ ਪਿਛਲੇ ਸਾਲ ਜੋਯਾ ਅਖ਼ਤਰ ਦੀ ਫ਼ਿਲਮ ‘ਦਿਲ ਧੜਕਨੇ ਦੋ’ ਵਿੱਚ ਇਕੱਠੀਆਂ ਨਜ਼ਰ ਆਈਆਂ ਸਨ। ਇਕ ਵਾਰ ਫ਼ਿਰ ਦੋਵੇਂ ਇਕੱਠੀਆਂ ਕੰਮ ਕਰ ਰਹੀਆਂ ਹਨ ਪਰ ਸਹਿ-ਅਦਾਕਾਰਾ ਦੇ ਤੌਰ ‘ਤੇ ਨਹੀਂ। ਦੱਸਿਆ ਜਾ ਰਿਹਾ ਹੈ ਕਿ ਅਨੁਸ਼ਕਾ ਨੇ ਪ੍ਰਿਯੰਕਾ ਦੇ ਪ੍ਰੋਡਕਸ਼ਨ ਹਾਊਸ ਪਰਪਲ ਪੇਬਲ ਪਿਕਚਰਸ ਦੇ ਤਹਿਤ ਬਣਨ ਵਾਲੀ ਪਹਿਲੀ ਫ਼ਿਲਮ ਸਾਈਨ ਕੀਤੀ ਹੈ।
ਸੂਤਰ ਦੀ ਮੰਨੀਏ ਤਾਂ ਅਨੁਸ਼ਕਾ ਫ਼ਿਲਮ ਵਿੱਚ ਇਕ ਪੁਲਿਸ ਅਫ਼ਸਰ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਹਾਲਾਂਕਿ ਪ੍ਰਿਯੰਕਾ ਇਸ ਫ਼ਿਲਮ ‘ਚ ਅਦਾਕਾਰੀ ਕਰੇਗੀ ਜਾਂ ਨਹੀਂ, ਇਹ ਅਜੇ ਤੈਅ ਨਹੀਂ ਹੋਇਆ। ਉਂਝ ਪ੍ਰਿਯੰਕਾ ਆਪਣੀ ਅਗਲੀ ਫ਼ਿਲਮ ‘ਜੈ ਗੰਗਾਜਲ’ ਵਿੱਚ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾਅ ਰਹੀ ਹੈ। ਦੱਸਿਆ ਜਾ ਰਿਹੈ ਕਿ ਪ੍ਰਿਯੰਕਾ ਦੇ ਪ੍ਰੋਡਕਸ਼ਨ ਹਾਊਸ ‘ਚ ਬਣਨ ਵਾਲੀ ਫ਼ਿਲਮ ਨੂੰ ਇਕ ਮਹਿਲਾ ਨਿਰਦੇਸ਼ਕ ਨਿਰਦੇਸ਼ਿਤ ਕਰੇਗੀ। ਇਸ ਫ਼ਿਲਮ ਦੀ ਸ਼ੂਟਿੰਗ ਦਸੰਬਰ ਮਹੀਨੇ ‘ਚ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਪ੍ਰਿਯੰਕਾ ਦੇ ਬੁਲਾਰੇ ਨੇ ਇਸ ਖ਼ਬਰ ਦਾ ਖੰਡਨ ਕੀਤਾ ਹੈ। ਉਨ੍ਹਾਂ ਦਾ ਕਹਿਣੈ ਕਿ ਅਜਿਹਾ ਕੁਝ ਨਹੀਂ ਹੈ, ਪ੍ਰਿਯੰਕਾ ਸ਼ੁਰੂਆਤ ‘ਚ ਸਿਰਫ਼ ਖੇਤਰੀ ਫ਼ਿਲਮਾਂ ਦਾ ਨਿਰਮਾਣ ਕਰਨਾ ਚਾਹੁੰਦੀ ਹੈ ਪਰ ਪ੍ਰੋਡਕਸ਼ਨ ਹਾਊਸ ਨਾਲ ਜੁੜੇ ਸੂਤਰ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ, ”ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਕੋਈ ਬਾਲੀਵੁੱਡ ਅਦਾਕਾਰਾ ਆਪਣੀ ਮੁਕਾਬਲੇਬਾਜ਼ ਨੂੰ ਲੈ ਕੇ ਫ਼ਿਲਮ ਬਣਾਏਗੀ। ਫ਼ਿਲਮ ਦੀ ਪ੍ਰੀ-ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ। ਛੇਤੀ ਤੋਂ ਛੇਤੀ ਪੇਪਰ ਵਰਕ ਪੂਰਾ ਹੋ ਜਾਏਗਾ। ਇਸ ਤੋਂ ਬਾਅਦ ਫ਼ਿਲਮ ਦਾ ਅਧਿਕਾਰਕ ਐਲਾਨ ਕਰ ਦਿੱਤਾ ਜਾਵੇਗਾ।











