ਫਰੀਦਾਬਾਦ — ਫਰੀਦਾਬਾਦ ਸੈਕਟਰ-25 ਇਲਾਕੇ ਵਿਚ ਗੁਰੂਗਰਾਮ ਕਨਾਲ ‘ਤੇ ਬਣੇ ਪੁੱਲ ਦੇ ਟੁੱਟਣ ਕਾਰਨ ਦੋਵੇਂ ਪਾਸੇ ਲੰਮਾ ਜਾਮ ਲੱਗ ਗਿਆ ਹੈ। ਫਰੀਦਾਬਾਦ ਵਿਚ ਕਈ ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਸਕੂਲ ਦੀਆਂ ਬੱਸਾਂ, ਦਫ਼ਤਰ ਡਿਊਟੀ ਅਤੇ ਕੰਮਾਂ ‘ਤੇ ਜਾਣ ਵਾਲੀਆਂ ਕਾਰਾਂ ਵੀ ਜਾਮ ਵਿਚ ਫੱਸ ਗਈਆਂ । ਜਾਮ ਇੰਨਾ ਲੰਮਾ ਸੀ ਕਿ ਲੋਕਾਂ ਨੂੰ ਪੈਦਨ ਚਲਣਾ ਤੱਕ ਮੁਸ਼ਕਲ ਹੋ ਗਿਆ ਹੈ। ਚਾਲਕ ਨਾ ਅੱਗੇ ਜਾ ਸਕਦੇ ਹਨ ਅਤੇ ਨਾ ਹੀ ਪਿੱਛੇ। ਇਸ ਲਈ ਮਜ਼ਬੂਰੀ ਕਾਰਨ ਲੋਕਾਂ ਨੂੰ ਆਪਣੇ ਵਾਹਨ ਵਿਚ ਬੈਠ ਕੇ ਹੀ ਇੰਤਜ਼ਾਰ ਕਰਨਾ ਪੈ ਰਿਹਾ ਸੀ।
ਜ਼ਿਕਰਯੋਗ ਹੈ ਕਿ ਕੱਲ੍ਹ ਸ਼ਾਮ ਫਰੀਦਾਬਾਦ ਦੇ ਸੈਕਟਰ-25 ਵਿਚ ਗੁਰੂਗਰਾਮ ਫਰੀਦਾਬਾਦ ਨਹਿਰ ‘ਤੇ ਬਣਿਆ ਕਈ ਸਾਲ ਪੁਰਾਣਾ ਫਲਾਈ ਓਵਰ ਅਚਾਨਕ ਟੁੱਟ ਗਿਆ, ਜਿਸ ਕਾਰਨ ਕਈ ਗੱਡੀਆਂ ਵੀ ਉਸ ਵਿਚ ਡਿੱਗ ਗਈਆਂ। ਘੰਟਿਆਂ ਦੇ ਰੈਸਕਿਯੂ ਆਪਰੇਸ਼ਨ ਤੋਂ ਬਾਅਦ ਵਾਹਨਾਂ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਜਾ ਸਕਿਆ। ਦੂਸਰੇ ਪਾਸੇ ਪੁੱਲ ਟੁੱਟ ਜਾਣ ਦੇ ਕਾਰਨ ਉਥੋਂ ਗੁਜ਼ਰਨ ਵਾਲੇ ਵਾਹਨਾਂ ਨੂੰ ਦੂਸਰੇ ਰਸਤੇ ਵਿਚੋਂ ਕੱਢਣਾ ਪਿਆ।
ਇਸ ਕਾਰਨ ਅੱਜ ਸਵੇਰੇ ਸਕੂਲ, ਦਫਤਰ ਅਤੇ ਕੰਮਾਂ ‘ਤੇ ਜਾਣ ਵਾਲੇ ਸਾਰੇ ਵਾਹਨ ਬਲੱਭਗੜ ਸੋਨਾ ਫਲਾਈ ਓਵਰ ‘ਤੇ ਫੱਸ ਗਏ ਅਤੇ ਕਈ ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਜਾਮ ਕਈ ਕਿਲੋਮੀਟਰ ਲੰਮਾ ਹੋਣ ਦੇ ਕਾਰਨ ਪੈਦਲ ਚਲਣਾ ਵੀ ਮੁਸ਼ਕਲ ਹੋ ਗਿਆ। ਸਾਈਕਲ ਸਵਾਰ ਆਪਣੇ ਸਾਈਕਲ ਮੋਢਿਆਂ ‘ਤੇ ਚੁੱਕ ਕੇ ਜਾਮ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ।
ਵਾਹਨ ਡਰਾਈਵਰਾਂ ਅਨੁਸਾਰ ਕਈ ਘੰਟਿਆਂ ਤੋਂ ਜਾਮ ਵਿਚ ਫੱਸੇ ਹਨ ਪਰ ਅਜੇ ਤੱਕ ਕੋਈ ਵੀ ਪੁਲਸ ਕਰਮਚਾਰੀ ਜਾਮ ਖੁੱਲਵਾਉਣ ਲਈ ਨਹੀਂ ਆਇਆ। ਸਕੂਲ ਲੈ ਕੇ ਜਾ ਰਹੇ ਵਾਹਨ ਚਾਲਕ ਦੀ ਮੰਨੀਏ ਤਾਂ ਉਹ ਲਗਭਗ 1 ਘੰਟੇ ਤੋਂ ਜਾਮ ਵਿਚ ਫਸੇ ਰਹੇ ਅਤੇ ਅੱਜ ਬੱਚਿਆਂ ਦਾ ਪੇਪਰ ਵੀ ਹੋਣਾ ਹੈ।















