ਪੁਸ਼ਪਾ 2 ਦਾ ਤਿੰਨ ਮਿੰਟ ਦਾ ਐਕਸ਼ਨ ਟੀਜ਼ਰ ਹੋਵੇਗਾ ਰੀਲੀਜ਼

ਅੱਲੂ ਅਰਜੁਨ ਦੇ ਪ੍ਰਸ਼ੰਸਕਾਂ ਲਈ ਇੱਕ ਚੰਗੀ ਖ਼ਬਰ ਹੈ। ਖ਼ਬਰਾਂ ਹਨ ਕਿ ਅੱਲੂ ਅਰਜੁਨ ਦੇ ਜਨਮਦਿਨ ਮੌਕੇ ਯਾਨੀ 8 ਅਪ੍ਰੈਲ ਨੂੰ ਪੁਸ਼ਪਾ 2 ਦਾ ਇੱਕ ਧਮਾਕੇਦਾਰ ਐਕਸ਼ਨ ਟੀਜ਼ਰ ਰਿਲੀਜ਼ ਹੋਣ ਜਾ ਰਿਹਾ ਹੈ।
ਦੱਸ ਦੇਈਏ ਕਿ ਇਹ ਐਕਸ਼ਨ ਟੀਜ਼ਰ ਤਿੰਨ ਮਿੰਟ ਦਾ ਦੱਸਿਆ ਜਾ ਰਿਹਾ ਹੈ। ਰਿਪੋਰਟ ਮੁਤਾਬਿਕ ਟੀਜ਼ਰ ਕੱਟ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਅਤੇ ਇਸ ਦੇ ਮਿਊਜ਼ਿਕ ਅਤੇ ਬੈਕਗਰਾਊਂਡ ਸਕੋਰ ‘ਤੇ ਕੰਮ ਚੱਲ ਰਿਹਾ ਹੈ।
ਦੱਸ ਦੇਈਏ ਕਿ ਅੱਲੂ ਅਰਜੁਨ ਦੇ ਜਨਮਦਿਨ ਮੌਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇੱਕ ਖ਼ਾਸ ਤੋਹਫ਼ਾ ਦੇਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਪੁਸ਼ਪਾ 2 ਦੀ ਰਿਲੀਜ਼ ਡੇਟ ਅਜੇ ਫ਼ਾਈਨਲ ਨਹੀਂ ਹੋਈ, ਪਰ ਉਮੀਦ ਹੈ ਕਿ 8 ਅਪ੍ਰੈਲ ਨੂੰ ਇਸ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ।
ਪੁਸ਼ਪਾ 1 ਦੀ ਗੱਲ ਕਰੀਏ ਤਾਂ ਇਹ ਫ਼ਿਲਮ ਦਸੰਬਰ 2021 ‘ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ‘ਚ ਅੱਲੂ ਅਰਜੁਨ ਦੀ ਅਦਾਕਾਰੀ ਨੇ ਹਰ ਇੱਕ ਨੂੰ ਪ੍ਰਭਾਵਿਤ ਕੀਤਾ ਸੀ।