ਡਾਇਰੈਕਟਰ ਆਰ. ਬਾਲਕੀ ਅਕਸ਼ੈ ਨਾਲ ਪੁਲਾੜ ਬਾਰੇ ਇੱਕ ਫ਼ਿਲਮ ਬਣਾ ਰਿਹਾ ਹੈ। ਅਕਸ਼ੈ ਇਸ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਏਗਾ …
ਖਿਲਾੜੀ ਕੁਮਾਰ ਯਾਨੀ ਅਕਸ਼ੈ ਕੁਮਾਰ ਸਿਲਵਰ ਸਕ੍ਰੀਨ ‘ਤੇ ਪੁਲਾੜ ਪਾਂਧੀ ਦਾ ਕਿਰਦਾਰ ਨਿਭਾਉਂਦਾ ਨਜ਼ਰ ਆ ਸਕਦਾ ਹੈ। ਬੌਲੀਵੁਡ ਨਿਰਦੇਸ਼ਕ ਆਰ. ਬਾਲਕੀ ਫ਼ਿਲਮ ਪੈਡਮੈਨ ਤੋਂ ਬਾਅਦ ਆਪਣੀ ਅਗਲੀ ਫ਼ਿਲਮ ਅਕਸ਼ੈ ਨੂੰ ਲੈ ਕੇ ਹੀ ਬਣਾਉਣ ਜਾ ਰਿਹਾ ਹੈ। ਆਰ. ਬਾਲਕੀ ਦੀ ਇਹ ਫ਼ਿਲਮ ਪੁਲਾੜ ਖੋਜ ‘ਤੇ ਆਧਾਰਿਤ ਹੋਵੇਗੀ। ਵੈਸੇ ਅਜੇ ਇਸ ਫ਼ਿਲਮ ਦਾ ਨਾਂ ਨਹੀਂ ਰੱਖਿਆ ਗਿਆ। ਕਿਹਾ ਜਾ ਰਿਹਾ ਹੈ ਕਿ ਫ਼ਿਲਮ ‘ਚ ਅਕਸ਼ੈ ਨਾਲ ਅਭਿਨੇਤਰੀਆਂ ਵਿਦਿਆ ਬਾਲਨ ਅਤੇ ਨਿਮ੍ਰਤ ਕੌਰ ਅਦਾਕਾਰੀ ਕਰਦੀਆਂ ਨਜ਼ਰ ਆ ਸਕਦੀਆਂ ਹਨ। ਵਿਦਿਆ ਇਸ ਤੋਂ ਪਹਿਲਾਂ ਅਕਸ਼ੈ ਨਾਲ ਹੇ ਬੇਬੀ ਅਤੇ ਭੂਲ ਭੁਲੱਈਆ ਅਤੇ ਨਿਮ੍ਰਤਾ ਫ਼ਿਲਮ ਏਅਰਲਿਫ਼ਟ ‘ਚ ਕੰਮ ਕਰ ਚੁੱਕੀਆਂ ਹਨ। ਕਿਹਾ ਜਾ ਰਿਹਾ ਕਿ ਇਸ ਫ਼ਿਲਮ ਦੀ ਕਹਾਣੀ ਮੰਗਲ ਗ੍ਰਹਿ ਦੇ ਦੁਆਲੇ ਘੁੰਮਦੀ ਨਜ਼ਰ ਆਵੇਗੀ। ਆਰ ਬਾਲਕੀ ਇਸ ਫ਼ਿਲਮ ਦਾ ਨਿਰਮਾਤਾ ਹੋਵੇਗਾ ਅਤੇ ਪੈਡਮੈਨ ‘ਚ ਉਸ ਦਾ ਸਹਾਇਕ ਰਿਹਾ ਜਗਨ ਸ਼ਕਤੀ ਇਸ ਫ਼ਿਲਮ ਨੂੰ ਡਾਇਰੈਕਟ ਕਰੇਗਾ। ਜਗਨ ਪਹਿਲਾਂ ਵੀ ਅਕਸ਼ੈ ਕੁਮਾਰ ਦੀ ਫ਼ਿਲਮ ਹਾਲੀਡੇ ਅਤੇ ਸੋਨਾਕਸ਼ੀ ਸਿਨਹਾ ਦੀ ਅਕੀਰਾ ਡਾਇਰੈਕਟ ਕਰ ਚੁੱਕਾ ਹੈ। ਜਲਦ ਹੀ ਇਸ ਨਾਲ ਜੁੜੀ ਹੋਰ ਜਾਣਕਾਰੀ ਸਾਹਮਣੇ ਆਵੇਗੀ।











