ਲਗਾਤਾਰ ਦੋ ਫ਼ਲਾਪ ਫ਼ਿਲਮਾਂ ਦੇਣ ਪਿਛੋਂ ਅੱਜ ਕੱਲ੍ਹ ਪੁਲਕਿਤ ਸਮਰਾਟ ਆਪਣੀ ਪਰਸਨਲ ਲਾਈਫ਼ ‘ਚ ਵੀ ਕਾਫ਼ੀ ਡਿਸਟਰਬ ਚੱਲ ਰਹੇ ਹਨ, ਉਥੇ ਲੰਬੇ ਸਮੇਂ ਤੋਂ ਆਪਣੀ ਪਤਨੀ ਸ਼ਵੇਤਾ ਨਾਲੋਂ ਵੱਖਰੇ ਰਹਿ ਰਹੇ ਹਨ, ਉਥੇ ਦੂਜੇ ਪਾਸੇ ਯਾਮੀ ਗੌਤਮ ਨਾਲ ਨੇੜਤਾ ਨੂੰ ਲੈ ਕੇ ਚਰਚਾ ‘ਚ ਹਨ। ਹਾਲਾਂਕਿ ਯਾਮੀ ਨਾਲ ਆਪਣੇ ਰਿਲੇਸ਼ਨ ‘ਤੇ ਪੁਲਕਿਤ ਨੇ ਖੁੱਲ੍ਹ ਕੇ ਕਦੇ ਕੁਝ ਨਹੀਂ ਕਿਹਾ। ਪਰ ਸੋਸ਼ਲ ਮੀਡੀਆ ‘ਤੇ ਉਨ੍ਹਾਂ ਬਾਰੇ ਕਾਫ਼ੀ ਕੁਝ ਲਿਖਿਆ ਜਾਂਦਾ ਹੈ। ਹੁਣੇ ਜਿਹੇ ਜਦ ਪੁਲਕਿਤ ਨੇ ਟਵੀਟ ਕੀਤਾ,’ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ। ਜਿਸ ਦਿਨ ਅਸੀਂ ਉਨ੍ਹਾਂ ਨੂੰ ਇੰਟਰਟੇਨਮੈਂਟ ਕਰਨਾ ਬੰਦ ਕਰ ਦੇਵਾਂਗੇ ਅਸੀਂ ਮਜ਼ਬੂਤ ਬਣ ਜਾਵਾਗੇ, ਵਰਨਾ ਅਸੀਂ ਕਮਜ਼ੋਰ ਰਹਾਂਗੇ। ਕੋਈ ਹੋਰ ਟਵੀਟ ਨਹੀਂ। ਮੇਰੀ ਵਲੋਂ ਹੋ ਗਿਆ ਹੈ। ਤੁਹਾਨੂੰ ਸਾਰਿਆਂ ਨੂੰ ਪਿਆਰ ਅਤੇ ਸਮਰਥਨ ਲਈ ਧੰਨਵਾਦ। ਇਹ ਵਰਚੂਅਲ ਦੁਨੀਆ ਚੰਗੀ ਹੈ, ਪਰ ਬਹੁਤ ਚੰਗੀ ਨਹੀਂ।’ ਇਸ ‘ਤੇ ਉਨ੍ਹਾਂ ਤੇ ਯਾਮੀ ਦੇ ਰਿਸ਼ਤੇ ਨੂੰ ਲੈ ਕੇ ਉਨ੍ਹਾਂ ਦੀ ਸੋਸ਼ਲ ਸਾਈਟ ‘ਤੇ ਕਾਫ਼ੀ ਆਲੋਚਨਾ ਕੀਤੀ ਗਈ। ਬਾਅਦ ‘ਚ ਲੋਕਾਂ ਦੀਆਂ ਗੱਲਾਂ ਤੋਂ ਨਾਰਾਜ਼ ਪੁਲਕਿਤ ਨੇ ਆਪਣਾ ਟਵੀਟਰ ਅਕਾਊਂਟ ਹੀ ਬੰਦ ਕਰ ਦਿੱਤਾ। ਹੁਣ ਦੇਖਣਾ ਇਹ ਹੈ ਕਿ ਪੁਲਕਿਤ ਪਰਮਾਨੈਂਟਲੀ ਟਵਿਟਰ ਤੋਂ ਦੂਰ ਹੋਏ ਹਨ ਜਾਂ ਫ਼ਿਰ ਗੁੱਸਾ ਠੰਢਾ ਹੋਣ ‘ਤੇ ਵਾਪਸ ਆਉਂਦੇ ਹਨ।











