ਕੈਟਰੀਨਾ ਨੇ ਮੱਲੀ ਕੰਗਣਾ ਰਾਨੌਤ ਦੀ ਥਾਂ

katrina-kaif-cute-smile-wallpaperਇਨ੍ਹੀਂ ਦਿਨੀਂ ਆਨੰਦ 15ੱਅ. ਰਾਏ ਦੀ ਇੱਕ ਇਨਾਮ ਫ਼ਿਲਮ ਕਾਫ਼ੀ ਚਰਚਾ ‘ਚ ਹੈ। ਫ਼ਿਲਮ ‘ਚ ਲੀਡ ਰੋਲ ‘ਚ ਸ਼ਾਹਰੁਖ ਖ਼ਾਨ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ‘ਚ ਉਹ ਇੱਕ ਬੌਣੇ ਦਾ ਰੋਲ ਨਿਭਾਉਣਗੇ। ਹੀਰੋਇਨ ਦੇ ਤੌਰ ‘ਤੇ ਕੰਗਨਾ ਦਾ ਨਾਂ ਪਹਿਲਾਂ ਫ਼ਾਈਨਲ ਹੋਇਆ ਸੀ। ਪਰ ਹੁਣ ਕੰਗਨਾ ਦੀ ਜਗ੍ਹਾ ਕੈਟਰੀਨਾ ਨੇ ਲੈ ਲਈ ਹੈ। ਸੂਤਰਾਂ ਅਨੁਸਾਰ ਆਨੰਦ 15ੱਅ. ਰਾਏ ਪਹਿਲਾਂ ਵੀ ਕੰਗਨਾ ਨਾਲ ‘ਤਨੂ ਵੈਡਜ਼ ਮਨੂ’ ਅਤੇ ‘ਤਨੂ ਵੈਡਜ਼ ਮਨੂ ਰਿਟਰਨਜ਼’ ਕਰ ਚੁੱਕੇ ਹਨ। ਇਨ੍ਹਾਂ ਦੋਹਾਂ ਫ਼ਿਲਮ ਦੌਰਾਨ ਕੰਗਨਾ ਨਾਲ ਕੰਮ ਕਰਨਾ ਉਨ੍ਹਾਂ ਲਈ ਕਾਫ਼ੀ ਮੁਸ਼ਕਲ ਰਿਹਾ। ਅਜਿਹੇ ‘ਚ ਹੁਣ ਆਪਣੀ ਨਵੀਂ ਫ਼ਿਲਮ ‘ਚ ਉਨ੍ਹਾਂ ਨੇ ਕੈਟਰੀਨਾ ਨੂੰ ਲੈਣ ਦਾ ਮਨ ਬਣਾ ਲਿਆ ਹੈ। ਕੈਟਰੀਨਾ ਅਤੇ ਸ਼ਾਹਰੁਖ ਦੀ ਜੋੜੀ ਪਹਿਲਾਂ ਵੀ ‘ਜਬ ਤਕ ਹੈ ਜਾਨ’ ‘ਚ ਨਜ਼ਰ ਆ ਚੁੱਕੀ ਹੈ। ਜੇ ਸਭ ਕੁਝ ਠੀਕ ਰਿਹਾ ਤਾਂ ਕਿ ਵਾਰ ਫ਼ਿਰ ਕਿੰਗ ਖ਼ਾਨ ਅਤੇ ਕੈਟ ਦੀ ਜੋੜੀ ਇੱਕੱਠੇ ਦਿਖਾਈ ਦੇਵੇਗੀ।