ਪੀ. ਐਮ. ਮੋਦੀ ਨੇ ਲਾਂਚ ਕੀਤੀ ਸਟਾਰਟ ਅਪ ਇੰਡੀਆ ਯੋਜਨਾ

2ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਵਿਗਿਆਨ ਭਵਨ ‘ਚ ਸਟਾਟ ਅਪ ਇੰਡੀਆ ਯੋਜਨਾ ਦੀ ਸ਼ੁਰੂਆਤ ਕੀਤੀ ਕੀਤੀ। ਦੇਸ਼ ‘ਚ ਸਟਾਰਟ ਅਪ ਕਾਰੋਬਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਨਿਯਮਾਂ ‘ਚ ਢਿੱਲ ਦੇਣ ਦਾ ਵਾਅਦਾ ਕਰਦੇ ਹੋਏ ਸਰਕਾਰ ਨੇ ਅਗਲੇ ਬਜਟ ‘ਚ ਅਜਿਹੇ ਨਵੇਂ ਸਨਅਤ ‘ਚ ਨਿਵੇਸ਼ ‘ਤੇ ਲੰਬੇ ਸਮੇਂ ਲਈ ਪੂੰਜੀਗਤ ਲਾਭ ਟੈਕਸ ਘਟਾਉਣ ਦਾ ਅੱਜ ਸੰਕੇਤ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਅਸੀਂ ਸਨਅਤ ਦੇ ਢੁੱਕਵੇਂ ਟੈਕਸੇਸ਼ਨ ਵਿਵਸਥਾ ‘ਤੇ ਪਹਿਲਾਂ ਹੀ ਕੰਮ ਕਰ ਰਹੇ ਹਨ। ਕੁਝ ਕਦਮ ਹੈ ਜਿਨ੍ਹਾਂ ਨੂੰ ਨੋਟੀਫਿਕੇਸ਼ਨ ਰਾਹੀਂ ਉਠਾਇਆ ਜਾ ਸਕਦਾ ਹੈ। ਹੋਰਾਂ ਲਈ ਲੇਜਿਸਲੇਟਿਵ ਵਿਵਸਥਾ ਦੀ ਲੋੜ ਹੋਵੇਗੀ ਜੋ ਕਿ ਬਜਟ ਸਮੇਂ ਵਿੱਤੀ ਬਿੱਲ ਦੇ ਹਿੱਸੇ ਦੇ ਤੌਰ ‘ਤੇ ਆ ਸਕਦੇ ਹਨ ਤਾਂ ਕਿ ਸਟਾਰਟ ਅਪ ਲਈ ਇਕ ਢੁੱਕਵੇਂ ਟੈਕਸੇਸ਼ਨ ਵਿਵਸਥਾ ਦਾ ਨਿਰਮਾਣ ਹੋ ਸਕੇ।
ਉਥੇ ਹੀ ਸਟਾਰਟ ਆਪ ਕਾਰੋਬਾਰੀ ਸੰਮੇਲਨ ‘ਚ ਜੇਟਲੀ ਨੇ ਭਰੋਸਾ ਦਿੱਤਾ ਹੈ ਕਿ ਬੈਂਕਿੰਗ ਵਿਵਸਥਾ ਅਤੇ ਸਰਕਾਰ ਦੋਵੇਂ ਹੀ ਉਨ੍ਹਾਂ ਲਈ ਸੰਸਾਧਨ ਮੁਹੱਈਆ ਕਰਵਾਏਗੀ। ਸੰਮੇਲਨ ‘ਚ ਸਾਫਟਬੈਂਕ ਦੇ ਮੁਖੀ ਮਸਾਓਸ਼ੀ ਸੋਨ ਅਤੇ ਉਬੇਰ ਦੇ ਮੁੱਖ ਕਾਰਜਕਾਰੀ ਟ੍ਰੈਵਿਸ ਕਲਾਨਿਕ ਵੀ ਮੌਜੂਦ ਸਨ।