ਪਾਲਮਪੁਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਾਂਗੜਾ ਦਾ ਪਾਲਮਪੁਰ ਦੇ ਖੇਤੀਬਾੜੀ ਯੂਨੀਵਰਸਿਟੀ ਦੇ ਗਰਾਊਂਡ ‘ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਹਿਮਾਚਲ ਦੀ ਕਿਸਮਤ ਨੂੰ ਤੈਅ ਕਰਨ ਲਈ ਲੜੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਵਾਰ 5 ਸਾਲਾਂ ਦਾ ਨਹੀਂ ਸਵਾਲ ਹਿਮਾਚਲ ਦੀ ਜ਼ਿੰਦਗੀ ਦਾ ਹੈ, ਸਵਾਲ ਹਿਮਾਚਲ ਦੇ ਭਵਿੱਖ ਦਾ ਹੈ। ਜਨਸਭਾ ਦੌਰਾਨ ਮੋਦੀ ਨੇ ਕਾਂਗਰਸ ਸਰਕਾਰ ‘ਤੇ ਹੱਸ-ਹੱਸ ਕੇ ਵਾਰ ਕੀਤੇ। ਉਨ੍ਹਾਂ ਨੇ ਕਿਹਾ ਕਿ ਜਨਤਾ 5 ਸਾਲਾਂ ਲਈ ਸਰਕਾਰ ਨਹੀਂ ਚੁਣ ਰਹੀ ਸਗੋਂ ਆਪਣਾ ਭਵਿੱਖ ਚੁਣ ਰਹੀ ਹੈ। ਪੀ.ਐੱਮ. ਨੇ ਕਿਹਾ ਕਿ ਜਦੋਂ ਚੰਗੀ ਸਰਕਾਰ ਰਹਿੰਦੀ ਹੈ ਤਾਂ ਸਾਰੇ ਯਾਦ ਕਰਦੇ ਹਨ, ਨਿਕੰਮੀ ਸਰਕਾਰ ਤਾਂ ਬਣੀ ਬਣਾਈ ਗੱਲਾਂ ਨੂੰ ਵਿਗਾੜ ਦਿੰਦੀ ਹੈ। ਅਸੀਂ 2022 ਤੱਕ ਹਿੰਦੁਸਤਾਨ ਦੇ ਹਰ ਪਰਿਵਾਰ ਨੂੰ ਆਪਣਾ ਘਰ ਦੇਣ ਦਾ ਬੇੜਾ ਚੁੱਕਿਆ ਹੈ।
ਇਸ ਮੌਕੇ ਪੀ.ਐੱਮ. ਨੇ ਸ਼ਾਂਤਾ ਦੀ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪਾਣੀ ਦਿਵਾਉਣ ਦਾ ਬੀੜਾ ਇਨ੍ਹਾਂ ਨੇ ਚੁੱਕਿਆ ਸੀ, ਜਦੋਂ ਕਿ ਧੂਮਲ ਨੇ ਵੀ ਸੈਰ-ਸਪਾਟਾ ਅਤੇ ਸਿੱਖਿਆ ਦੇ ਨਾਲ-ਨਾਲ ਸੜਕ ਦੇ ਸੁਧਾਰ ‘ਚ ਕਾਫੀ ਕੰਮ ਕੀਤਾ ਹੈ। ਕਾਂਗਰਸ ‘ਤੇ ਤੰਜ਼ ਕੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਸਰਕਾਰ ਅਤੇ ਮੰਤਰੀ ਇਹੀ ਸੋਚਦੇ ਹਨ ਕਿ ਉਨ੍ਹਾਂ ਨੂੰ ਜਿੱਥੋਂ ਮਿਲੇ ਉੱਥੋਂ ਬਟੋਰ ਲਵੋ।
ਪੀ.ਐੱਮ. ਨੇ ਕਿਹਾ ਕਿ ਆਜ਼ਾਦੀ ਦੇ 70 ਸਾਲ ਬਾਅਦ ਵੀ ਹਿਮਾਚਲ ‘ਚ 14 ਹਜ਼ਾਰ ਪਰਿਵਾਰ ਅਜਿਹੇ ਹਨ, ਜਿਨ੍ਹਾਂ ਦੇ ਘਰ ‘ਚ ਬਿਜਲੀ ਨਹੀਂ ਹੈ। ਅੱਜ ਵੀ ਮਿੱਟੀ ਦਾ ਦੀਵਾ ਜਗਾ ਕੇ ਗੁਜ਼ਾਰਾ ਕਰਦੇ ਹਨ। ਦੇਸ਼ ‘ਚ 4 ਕਰੋੜ ਪਰਿਵਾਰ ਬਿਜਲੀ ਦੀ ਸਹੂਲਤ ਤੋਂ ਵਾਂਝੇ ਹਨ। ਅਜਿਹੇ ਪਰਿਵਾਰਾਂ ਨੂੰ ਵੀ ਬਿਜਲੀ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਜਦੋਂ ਚੰਗੀ ਸਰਕਾਰ ਰਹਿੰਦੀ ਹੈ ਤਾਂ ਹਰ ਕੋਈ ਯਾਦ ਕਰਦਾ ਹੈ, ਉਨ੍ਹਾਂ ਦੀ ਸਰਕਾਰ ‘ਚ ਚੰਗਾ ਕੰਮ ਹੋ ਗਿਆ।















