ਕਿਸੇ ਵੀ ਫ਼ਿਲਮ ਦੇ ਵੱਡੇ ਪਰਦੇ ‘ਤੇ ਆਉਣ ਤੋਂ ਪਹਿਲਾਂ ਉਸ ਦੀ ਭੂਮਿਕਾ ਪੋਸਟਰ ਅਤੇ ਟਰੇਲਰ ਬਣਦੇ ਹਨ ਜੋ ਦਰਸ਼ਕਾਂ ਨੂੰ ਆਕਰਸ਼ਿਤ ਕਰਦੇ ਹਨ। ਹਾਲ ਹੀ ‘ਚ ਆਉਣ ਵਾਲੀ ਫ਼ਿਲਮ ਪਾਣੀ ‘ਚ ਮਧਾਣੀ ‘ਦੇ ਨਿਰਮਾਤਾਵਾਂ ਨੇ ਫ਼ਿਲਮ ਦੇ ਪਹਿਲੇ ਲੁੱਕ ਪੋਸਟਰ ਦਾ ਖ਼ੁਲਾਸਾ ਕੀਤਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਫ਼ਿਲਮ ਦਾ ਟਰੇਲਰ 14 ਅਕਤੂਬਰ 2021 ਨੂੰ ਦਿਖਾਇਆ ਜਾਵੇਗਾ।
ਦਾਰਾ ਮੋਸਨ ਪਿਕਚਰਜ਼ ਪ੍ਰਾਈਵੇਟ ਲਿਮਟਿਡ ਨੇ ਇਸ ਫ਼ਿਲਮ ਨੂੰ ਪੇਸ਼ ਕੀਤਾ ਹੈ। ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਇਫ਼ਤਿਖਾਰ ਠਾਕੁਰ ਅਤੇ ਹਾਰਬੀ ਸੰਘਾ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਇੱਕ ਵੱਖਰੀ ਸੋਚ ਵਾਲੇ ਨਿਰਦੇਸ਼ਕ, ਦਾਦੂ ਉਰਫ਼ ਵਿਜੇ ਕੁਮਾਰ ਅਰੋੜਾ ਨੇ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਸਨੀ ਰਾਜ ਅਤੇ ਡਾ. ਪ੍ਰਭਜੋਤ ਸਿੱਧੂ (ਸਿਐਟਲ) ਨੇ ਨਿਰਮਾਣ ਕੀਤਾ ਹੈ। ਸੰਗੀਤ ਹਮਬਲ ਮਿਉਜ਼ਿਕ ‘ਤੇ ਰਿਲੀਜ਼ ਕੀਤਾ ਜਾਵੇਗਾ। ਜਤਿੰਦਰ ਸ਼ਾਹ ਪਾਣੀ ‘ਚ ਮਧਾਣੀ ਦੇ ਸੰਗੀਤ ਨਿਰਦੇਸ਼ਕ ਹਨ। ਹੈਪੀ ਰਾਏਕੋਟੀ ਨੇ ਗੀਤਾਂ ਦੇ ਬੋਲ ਲਿਖੇ ਹਨ।











