ਵੱਖ-ਵੱਖ ਦੇਸ਼ਾਂ ‘ਚ ਕਾਮਯਾਬੀ ਦੇ ਝੰਡੇ ਗੱਡਣ ਵਾਲੀ ਪੰਜਾਬੀ ਫ਼ਿਲਮ ਚੱਲ ਮੇਰਾ ਪੁੱਤ 3 ਨੇ ਇੰਗਲੈਂਡ ‘ਚ ਇੱਕ ਨਵਾਂ ਰਿਕਾਰਡ ਬਣਾ ਲਿਆ ਹੈ। ਦਰਅਸਲ ਇਹ ਫ਼ਿਲਮ UK ਦੇ ਇਤਿਹਾਸ ਦੀ ਅਜਿਹੀ ਫ਼ਿਲਮ ਬਣ ਗਈ ਹੈ ਜਿਸ ਨੇ ਰਿਕਾਰਡ ਤੋੜ ਦਰਸ਼ਕ ਖਿੱਚੇ ਹਨ।
ਇਸ ਮਾਮਲੇ ‘ਚ ਹੁਣ ਤਕ ਪਹਿਲੀ ਫ਼ਿਲਮ ਆਫ਼ਟਰਨੂਨ ਟਾਈਮ ਟੂ ਡਾਈ ਹੈ ਅਤੇ ਹਿੰਦੀ ਫ਼ਿਲਮਾਂ ਦੀ ਕੋਲੈਕਸ਼ਨ ਦੀ ਜਾਣਕਾਰੀ ਰੱਖਣ ਵਾਲੀ ਵੈੱਬਸਾਈਟ ਕੈਮਜ਼ਕੋਰ ਦੀ ਸੂਚੀ ‘ਚ ਸਭ ਤੋਂ ਉੱਪਰ ਹੈ। ਚੱਲ ਮੇਰਾ ਪੁੱਤ 3 UK ‘ਚ ਰਿਲੀਜ਼ ਟੌਪ 5 ਫ਼ਿਲਮਾਂ ‘ਚ ਚੌਥੇ ਨੰਬਰ ‘ਤੇ ਆਈ ਹੈ ਜੋ ਪੰਜਾਬੀ ਸਿਨੇਮੇ ਲਈ ਬਹੁਤ ਮਾਣ ਵਾਲੀ ਗੱਲ ਹੈ।
ਜ਼ਿਕਰਯੋਗ ਹੈ ਕਿ ਚੱਲ ਮੇਰਾ ਪੁੱਤ 3 ਨੂੰ ਪੰਜਾਬ ‘ਚ ਵੀ ਜ਼ਬਰਦਸਤ ਹੁੰਗਾਰਾ ਮਿਲਿਆ ਹੈ ਅਤੇ ਤਾਲਾਬੰਦੀ ਤੋਂ ਬਾਅਦ ਅਜਿਹੀ ਪਹਿਲੀ ਫ਼ਿਲਮ ਹੈ ਜਿਹੜੀ ਪੰਜਾਬੀ ਫ਼ਿਲਮਾਂ ਦੀ ਰਫ਼ਤਾਰ ਵਧਾਉਣ ਅਤੇ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਖਿੱਚਣ ‘ਚ ਕਾਮਯਾਬ ਹੋਈ ਹੈ।











