ਪਾਕਿ ਜੇਲਾਂ ’ਚ ਸਜ਼ਾਂ ਕੱਟਣ ਮਗਰੋਂ ਬੰਦ 17 ਭਾਰਤੀ ਕੈਦੀ, ਸੁਰੱਖਿਆ ਏਜੰਸੀਆਂ ਦੇ ਤਸ਼ੱਦਤ ਕਾਰਨ ਹੋ ਚੁੱਕੇ ਨੇ ਪਾਗਲ

ਪਾਕਿਸਤਾਨ – ਪਾਕਿਸਤਾਨੀ ਜੇਲਾਂ ’ਚ ਬੰਦ ਪਾਕਿਸਤਾਨੀ ਗੁਪਤਚਰ ਏਜੰਸੀਆਂ ਦੀ ਤਸ਼ੱਦਤ ਦਾ ਸ਼ਿਕਾਰ 17 ਭਾਰਤੀ ਨਾਗਰਿਕ ਅਜਿਹੇ ਪਾਕਿਸਤਾਨੀ ’ਚ ਸੜ ਰਹੇ ਰਹੇ ਹਨ। ਤਸ਼ੱਦਤ ਦੇ ਕਾਰਨ ਆਪਣੀ ਪਛਾਣ ਤੱਕ ਭੁੱਲ ਚੁੱਕੇ ਹਨ। ਬੇਸ਼ੱਕ ਪਾਕਿ ਸਰਕਾਰ ਇਨ੍ਹਾਂ ਲੋਕਾਂ ਦੀ ਫੋਟੋ ਭਾਰਤੀ ਦੂਤਾਵਾਸ ਨੂੰ ਭੇਜ ਕੇ ਇਨ੍ਹਾਂ ਦੀ ਪਛਾਣ ਕਰਵਾਉਣ ਦੀ ਗੱਲ ਬੀਤੇ 5 ਸਾਲਾਂ ਤੋਂ ਕਰ ਰਹੀ ਹੈ। ਉਸ ਦੇ ਬਾਵਜੂਦ ਇਹ ਲੋਕ ਪਾਕਿ ਅਤੇ ਭਾਰਤ ਸਰਕਾਰ ਦੀ ਅਣਦੇਖੀ ਦੇ ਚੱਲਦੇ ਆਪਣੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਪਾਕਿ ਦੀਆਂ ਵੱਖ-ਵੱਖ ਜੇਲ੍ਹਾਂ ’ਚ ਸੜ ਰਹੇ ਹਨ।
ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਜੋ 17 ਭਾਰਤੀ ਨਾਗਰਿਕ ਪਾਕਿਸਤਾਨ ਦੀਆਂ ਵੱਖ-ਵੱਖ ਜੇਲ੍ਹਾਂ ’ਚ ਸਜ਼ਾਂ ਪੂਰੀ ਹੋਣ ਦੇ ਬਾਵਜੂਦ ਬੰਦ ਹਨ, ਉਨ੍ਹਾਂ ’ਚ ਚਾਰ ਜਨਾਨੀਆਂ ਵੀ ਸ਼ਾਮਲ ਹਨ। ਇਨ੍ਹਾਂ 17 ਕੈਦੀਆਂ ਵਿਚੋਂ ਜੋ 4 ਗ੍ਰਿਫ਼ਤਾਰੀ ਦੇ ਸਮੇਂ ਲਿਖਵਾਏ ਰਿਕਾਰਡ ਅਨੁਸਾਰ ਗੁੱਲੂ ਜਾਨ, ਅਜਮੀਰਾ, ਨਕਵਿਆ ਅਤੇ ਹਸੀਨਾ ਹੈ। ਉਨ੍ਹਾਂ ਨੇ ਗ੍ਰਿਫ਼ਤਾਰ ਦੇ ਸਮੇਂ ਆਪਣਾ ਨਾਮ ਸਹੀਂ ਲਿਖਵਾਇਆ ਸੀ ਜਾਂ ਗਲਤ ਇਹ ਅਜੇ ਸਪਸ਼ੱਟ ਨਹੀਂ ਹੈ।