ਜੇਲ੍ਹ ‘ਚ ਭਿੜੇ ਹਵਾਲਾਤੀ, ਇੱਕ ਦੀ ਹਾਲਤ ਗੰਭੀਰ

5ਅੰਮ੍ਰਿਤਸਰ: ਕੇਂਦਰੀ ਜੇਲ੍ਹ ਵਿੱਚ ਦੋ ਹਵਾਲਾਤ ਆਪਸ ਵਿੱਚ ਭਿੜ ਗਏ। ਇਸ ਲੜਾਈ ਵਿੱਚ ਇੱਕ ਹਵਾਲਾਤੀ ਨੂੰ ਸੱਟ ਲੱਗਣ ਕਰਕੇ ਹਾਲਤ ਗੰਭੀਰ ਹੈ। ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹਵਾਲਾਤੀ ਮਲਕੀਤ ਸਿੰਘ ਤੇ ਰੋਹਿਤ ਸ਼ਰਮਾ ਵਿਚਾਲੇ ਬਿਹਸ ਹੋਈ। ਇਸ ਤੋਂ ਬਾਅਦ ਉਹ ਆਪਸ ਵਿੱਚ ਝਗੜ ਪਏ। ਝਗੜੇ ਦੌਰਾਨ ਹਵਾਲਾਤੀ ਰੋਹਿਤ ਸ਼ਰਮਾ ਨੇ ਮਲਕੀਤ ਸਿੰਘ ਦੇ ਸਿਰ ਵਿੱਚ ਕੋਈ ਚੀਜ਼ ਮਾਰੀ। ਇਸ ਤੋਂ ਬਾਅਦ ਉਸ ਦੇ ਸਿਰ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਮਲਕੀਤ ਸਿੰਘ ਦਾ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸ ਦੀ ਹਾਲਤ ਹੁਣ ਵੀ ਗੰਭੀਰ ਬਣੀ ਹੋਈ ਹੈ।
ਮਲਕੀਤ ਸਿੰਘ ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਕਸਬੇ ਦਾ ਰਹਿਣ ਵਾਲਾ ਹੈ। ਰੋਹਿਤ ਸ਼ਰਮਾ ਤਰਨ ਤਾਰਨ ਦਾ ਵਸਨੀਕ ਹੈ। ਦੋਹਾਂ ਵਿੱਚ ਕਿਸ ਗੱਲ ਨੂੰ ਲੈ ਕੇ ਝਗੜਾ ਹੋਇਆ। ਇਹ ਝਗੜਾ ਇੰਨਾ ਜ਼ਿਆਦਾ ਕਿਉਂ ਵਧਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਆਪਸ ਵਿੱਚ ਝਗੜਾ ਕਾਰਨ ਵਾਲੇ ਦੋਵੇਂ ਹਵਾਲਾਤੀ ਐਨ.ਡੀ.ਪੀ.ਐਸ ਦੇ ਕੇਸਾਂ ਤਹਿਤ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੰਦ ਹਨ। ਉਧਰ ਫਿਲਹਾਲ ਇਸ ਮਾਮਲੇ ‘ਤੇ ਕੋਈ ਵੀ ਅਧਿਕਾਰੀ ਜਾਂ ਪੀੜਤ ਪਰਿਵਾਰ ਕੁਝ ਵੀ ਕਹਿਣ ਨੂੰ ਤਿਆਰ ਨਹੀਂ।