‘ਡੀ. ਅਰ ਜ਼ਿੰਦਗੀ’ ਅਤੇ ‘ਬਦਰੀ ਕੀ ਦੁਲਹਨੀਆ’ ਵਰਗੀਆਂ ਫ਼ਿਲਮਾਂ ਨਾਲ ਬਾਲੀਵੁੱਡ ‘ਚ ਆਪਣੀ ਸਫ਼ਲਤਾ ਦਾ ਡੰਕਾ ਵਜਾ ਚੁੱਕੀ ਆਲੀਆ ਭੱਟ ਜਲਦੀ ਹੀ ਸ਼ਾਦੀਸ਼ੁਦਾ ਔਰਤ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੀ ਹੈ। ਜ਼ਿਕਰਯੋਗ ਹੈ ਕਿ ਆਲੀਆ ਆਪਣੀ ਆਉਣ ਵਾਲੀ ਫ਼ਿਲਮ ‘ਰਾਜ਼ੀ’ ‘ਚ ਇੱਕ ਕਸ਼ਮੀਰੀ ਔਰਤ ਦਾ ਕਿਰਦਾਰ ਨਿਭਾਉਣ ਵਾਲੀ ਹੈ ਜਿਸ ‘ਚ ਉਹ ਇੱਕ ਪਾਕਿਸਤਾਨੀ ਆਰਮੀ ਅਫ਼ਸਰ ਨਾਲ ਵਿਆਹ ਕਰਦੀ ਹੈ। ਫ਼ਿਲਮ ‘ਚ ਆਰਮੀ ਅਫ਼ਸਰ ਦਾ ਕਿਰਦਾਰ ‘ਮਸਾਨ’ ਅਤੇ ‘ਰਮਨ ਰਾਘਵ’ ਨਾਲ ਮਸ਼ਹੂਰ ਹੋਏ ਅਭਿਨੇਤਾ ਵਿੱਕੀ ਕੌਸ਼ਲ ਨਿਭਾਉਣਗੇ। ਇਹ ਇੱਕ ਰੋਮਾਂਚਕਾਰੀ ਜਾਸੂਸੀ ਫ਼ਿਲਮ ਹੋਵੇਗੀ। ਫ਼ਿਲਮ ‘ਰਾਜ਼ੀ’ ਦੀ ਸ਼ੂਟਿੰਗ ਜੁਲਾਈ ਮਹੀਨੇ ਪੰਜਾਬ ‘ਚ ਸ਼ੁਰੂ ਹੋਵੇਗੀ ਜਿਸ ਤੋਂ ਬਾਅਦ ਇੱਕ ਯੂਨਿਟ ਕਸ਼ਮੀਰ ‘ਚ ਸ਼ੂਟ ਕਰੇਗਾ। ਇਸ ਫ਼ਿਲਮ ਦਾ ਨਿਰਦੇਸ਼ਨ ‘ਤਲਵਾਰ’ ਅਤੇ ‘ਜਸਟ ਮੈਰਿਡ’ ਵਰਗੀਆਂ ਫ਼ਿਲਮਾਂ ਬਣਾ ਚੁੱਕੀ ਮੇਘਨਾ ਗੁਲਜ਼ਾਰ ਕਰ ਰਹੀ ਹੈ ਜੋ ਕਿ ਲੇਖਕ ਗ਼ੁਲਜ਼ਾਰ ਦੀ ਬੇਟੀ ਹੈ। ਇਹ ਫ਼ਿਲਮ ਜੰਗਲੀ ਪਿਕਰਜ਼ ਅਤੇ ਧਰਮਾ ਪ੍ਰੋਡਕਸ਼ਨ ਨਾਲ ਮਿਲ ਕੇ ਪ੍ਰਡਿਊਸ ਕਰੇਗੀ। ਇਹ ਫ਼ਿਲਮ ਹਰਿੰਦਰ ਸਿੱਕਾ ਦੀ ਜੀਵਨੀ ‘ਤੇ ਆਧਾਰਿਤ ਹੈ।











