ਪਾਕਿਸਤਾਨੀ ਕ੍ਰਿਕਟਰ ਆਬਿਦ ਅਲੀ ਛਾਤੀ ‘ਚ ਦਰਦ ਮਗਰੋਂ ਹਸਪਤਾਲ ਦਾਖ਼ਲ

ਕਰਾਚੀ – ਪਾਕਿਸਤਾਨ ਦੇ ਸਲਾਮੀ ਟੈੱਸਟ ਬੱਲੇਬਾਜ਼ ਆਬਿਦ ਅਲੀ ਨੂੰ ਪ੍ਰਥਮ ਸ਼੍ਰੇਣੀ ਟੂਰਨਾਮੈਂਟ ਕਾਇਦ-ਏ-ਆਜ਼ਮ ਟਰਾਫ਼ੀ ਦੇ ਇੱਕ ਮੁਕਾਬਲੇ ਦੌਰਾਨ ਛਾਤੀ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਟੂਰਨਾਮੈਂਟ ‘ਚ ਮੱਧ ਪੰਜਾਬ ਵਲੋਂ ਖੇਡ ਰਹੇ ਆਬਿਦ ਨੇ ਦੋ ਵਾਰ ਛਾਤੀ ‘ਚ ਦਰਦ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਉਸ ਦੀ ਟੀਮ ਦੇ ਮੈਨੇਜਰ ਅਸ਼ਰਫ਼ ਅਲੀ ਨੇ ਉਸ ਨੂੰ ਤੁਰੰਤ ਹਸਪਤਾਲ ‘ਚ ਦਾਖ਼ਲ ਕਰਵਾਉਣ ਅਤੇ ਜਾਂਚ ਕਰਾਉਣ ਦਾ ਫ਼ੈਸਲਾ ਕੀਤਾ।
ਸਾਬਕਾ ਟੈੱਸਟ ਵਿਕਟਕੀਪਰ ਬੱਲੇਬਾਜ਼ ਅਸ਼ਰਫ਼ ਨੇ ਕਿਹਾ, ”ਉਹ ਅੱਜ ਸਵੇਰੇ 61 ਦੌੜਾਂ ਬਣਾ ਕੇ ਖੇਡ ਰਿਹਾ ਸੀ ਜਦੋਂ ਉਸ ਨੇ ਦੋ ਵਾਰ ਛਾਤੀ ‘ਚ ਦਰਦ ਦੀ ਸ਼ਿਕਾਇਤ ਕੀਤੀ, ਅਤੇ ਅਸੀਂ ਮਹਿਸੂਸ ਕੀਤਾ ਕਿ ਉਸ ਨੂੰ ਹਸਪਤਾਲ ਭੇਜਣਾ ਸਹੀ ਰਹੇਗਾ ਜਿੱਥੇ ਉਸ ਦੀ ਜਾਂਚ ਕੀਤੀ ਜਾ ਰਹੀ ਹ, ੈ ਅਤੇ ਉਸ ਦੇ ਕੁੱਝ ਹੋਰ ਟੈੱਸਟ ਹੋਣਗੇ।”UBL ਕੌਮਪਲੈਕਸ ‘ਚ ਖ਼ੈਬਰ ਪਖ਼ਤੂਨਖ਼ਵਾ ਟੀਮ ਖ਼ਿਲਾਫ਼ ਖੇਡਦੇ ਹੋਏ ਪ੍ਰਥਮ ਸ਼੍ਰੇਣੀ ਕ੍ਰਿਕਟ ‘ਚ 9,000 ਦੌੜਾਂ ਪੂਰੀਆਂ ਕਰਨ ਵਾਲਾ ਆਬਿਦ ਹਾਲ ਹੀ ‘ਚ ਬੰਗਲਾਦੇਸ਼ ਦੇ ਸਫ਼ਲ ਟੈੱਸਟ ਦੌਰੇ ਤੋਂ ਬਾਅਦ ਮੱਧ ਪੰਜਾਬ ਟੀਮ ਨਾਲ ਜੁੜਿਆ ਸੀ।