ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਪਹਿਲਗਾਮ ‘ਚ ਸ਼ਨੀਵਾਰ ਨੂੰ ਬੱਦਲ ਫਟਣ ਨਾਲ ਇਕ ਨਾਲੇ ‘ਚ ਅਚਾਨਕ ਹੜ੍ਹ ਆਉਣ ਤੋਂ ਬਾਅਦ ਕਈ ਹੋਟਲਾਂ ਅਤੇ ਘਰਾਂ ‘ਚ ਪਾਣੀ-ਪਾਣੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ‘ਚ ਅਵੂਰਾ ਅਤੇ ਦੇਹਵਾਥੂ ਦੇ ਜੰਗਲੀ ਖੇਤਰਾਂ ‘ਚ ਭਾਰੀ ਮੀਂਹ ਪਿਆ, ਸ਼ਾਇਦ ਸਥਾਨਕ ਪੱਧਰ ‘ਤੇ ਬੱਦਲ ਫਟਣ ਕਾਰਨ ਪਿਆ।
ਉਨ੍ਹਾਂ ਕਿਹਾ ਕਿ ਬੱਦਲ ਫਟਣ ਨਾਲ ਅਵੂਰਾ ‘ਚ ਇਕ ਨਾਲੇ ‘ਚ ਅਚਾਨਕ ਹੜ੍ਹ ਆ ਗਿਆ, ਜਿਸ ਨਾਲ ਘੱਟੋ-ਘੱਟ 6 ਹੋਟਲਾਂ ‘ਚ ਪਾਣੀ ਭਰ ਗਿਆ। ਸੈਲਾਨੀਆਂ ਨੂੰ ਬਚਾਇਆ ਗਿਆ ਅਤੇ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਲਾਕੇ ਦੇ ਕਈ ਘਰ ਵੀ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ਅਤੇ ਪ੍ਰਸ਼ਾਸਨ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।















